ਭੰਗ ਦੀ ਵਰਤੋਂ ਦਾ ਮੁੱਦਾ: ਵ੍ਹਾਈਟ ਹਾਊਸ ‘ਚੋਂ ਪੰਜ ਨਸ਼ੇੜੀ ਮੁਲਾਜ਼ਮ ਕੱਢੇ

116
Share

ਵਾਸ਼ਿੰਗਟਨ, 21 ਮਾਰਚ (ਪੰਜਾਬ ਮੇਲ)- ਭੰਗ ਵਰਗੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਕਾਰਨ ਵ੍ਹਾਈਟ ਹਾਊਸ ਨੇ ਆਪਣੇ ਪੰਜ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਕ ਪਾਸੇ ਜਿੱਥੇ ਵਾਸ਼ਿੰਗਟਨ ਡੀਸੀ ਸਮੇਤ 15 ਸੂਬਿਆਂ ਨੇ ਮਨੋਰੰਜਨ ਲਈ ਇਸ ਦੀ ਵਰਤੋਂ ਦੀ ਇਜਾਜ਼ਤ ਦੇ ਰੱਖੀ ਹੈ ਉੱਥੇ ਸੰਘੀ ਸਰਕਾਰ ਨੇ ਇਸ ‘ਤੇ ਪਾਬੰਦੀ ਲਗਾ ਰੱਖੀ ਹੈ।

ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਜੇਨ ਪਾਕੀ ਨੇ ਕਿਹਾ ਹੈ ਕਿ ਸਿਰਫ਼ ਭੰਗ ਦੀ ਵਰਤੋਂ ਕਰਨ ਕਾਰਨ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਹੀਂ ਕੱਿਢਆ ਗਿਆ ਹੈ ਸਗੋਂ ਇਸ ਦੇ ਪਿੱਛੇ ਹੋਰ ਵੀ ਕਾਰਨ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਦੂਜੇ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ। ਮੁਲਾਜ਼ਮਾਂ ਨੂੰ ਕੱਢੇ ਜਾਣ ਦੀ ਸਭ ਤੋਂ ਪਹਿਲੇ ਖ਼ਬਰ ਡੇਲੀ ਬੀਸਟ ਵੈੱਬਸਾਈਟ ਨੇ ਵੀਰਵਾਰ ਰਾਤ ਨੂੰ ਦਿੱਤੀ ਸੀ।

ਦੱਸਣਯੋਗ ਹੈ ਕਿ ਦੋ ਮਹੀਨੇ ਪੁਰਾਣੇ ਬਾਇਡਨ ਪ੍ਰਸ਼ਾਸਨ ਨੇ ਸੁਰੱਖਿਆ ਨਾਲ ਜੁੜੇ ਸੈਂਕੜੇ ਮੁਲਾਜ਼ਮਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਹੈ। ਏਨਾ ਹੀ ਨਹੀਂ ਬਾਇਡਨ ਪ੍ਰਸ਼ਾਸਨ ਨੇ ਭੰਗ ਨੀਤੀ ਨੂੰ ਲਚੀਲਾ ਵੀ ਬਣਾਇਆ ਹੈ। ਹੁਣ ਅਜਿਹੇ ਲੋਕਾਂ ਨੂੰ ਵੀ ਵ੍ਹਾਈਟ ਹਾਊਸ ‘ਚ ਬਤੌਰ ਮੁਲਾਜ਼ਮ ਰੱਖਣ ਦਾ ਰਸਤਾ ਸਾਫ਼ ਹੋ ਗਿਆ ਹੈ ਜੋ ਇਕ ਸਾਲ ਵਿਚ 15 ਵਾਰ ਇਸ ਦੀ ਵਰਤੋਂ ਕਰ ਚੁੱਕੇ ਹਨ। ਭੰਗ ਦੀ ਵਰਤੋਂ ਨੂੰ ਲੈ ਕੇ ਸੰਘੀ ਸਰਕਾਰ ਵੀ ਕੁਝ ਹੱਦ ਤਕ ਉਦਾਰ ਹੋਈ ਹੈ। ਪ੍ਰਸੋਨਲ ਪ੍ਰਬੰਧਨ ਦਫ਼ਤਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਕਿਸੇ ਵਿਅਕਤੀ ਨੂੰ ਕੇਵਲ ਇਸ ਲਈ ਅਯੋਗ ਨਹੀਂ ਠਹਿਰਾਇਆ ਜਾਣਾ ਚਾਹੀਦਾ ਕਿ ਉਸ ਨੇ ਪਿਛਲੇ ਦਿਨਂੀਂ ਭੰਗ ਦੀ ਵਰਤੋਂ ਕੀਤੀ ਹੈ।


Share