ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਨਵਾਜ਼ ਸ਼ਰੀਫ਼ ਵਿਰੁਧ ਗ੍ਰਿਫ਼ਤਾਰ ਵਾਰੰਟ ਜਾਰੀ

911
Share

ਲਾਹੌਰ, 28 ਅਪ੍ਰੈਲ (ਪੰਜਾਬ ਮੇਲ) – ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਮੁਖੀ 70 ਸਾਲਾ ਨਵਾਜ਼ ਸ਼ਰੀਫ਼ ਅਜੇ ਲੰਡਨ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਰੀਫ਼ ਨੇ ਜੰਗ ਸਮੂਹ ਦੇ ਪ੍ਰਧਾਨ ਸੰਪਾਦਕ ਮੀਰ ਸ਼ਕੀਲੁਰ ਰਹਿਮਾਨ ਨੂੰ 1986 ‘ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ ਲੀਜ਼ ‘ਤੇ ਦਿੱਤੀ ਸੀ, ਉਸ ਸਮੇਂ ਸ਼ਰੀਫ਼ ਪੰਜਾਬ ਪ੍ਰਾਂਤ ਦੇ ਮੁੱਖ ਮੰਤਰੀ ਸਨ।

ਐੱਨਏਬੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੰਗ ਸਮੂਹ ਦੇ ਪ੍ਰਧਾਨ ਸੰਪਾਦਕ ਮੀਰ ਸ਼ਕੀਲੁਰ ਰਹਿਮਾਨ ਨਾਲ ਜੁੜੇ ਇਕ ਮਾਮਲੇ ‘ਚ ਪੀਐੱਮਐੱਲ-ਐੱਨ ਦੇ ਮੁਖੀ ਨਵਾਜ਼ ਸ਼ਰੀਫ਼ ਖ਼ਿਲਾਫ਼ ਐੱਨਏਬੀ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਸ਼ਰੀਫ਼ ਨੂੰ ਨੋਟਿਸ ‘ਤੇ ਪ੍ਰਸ਼ਾਨਾਵਾਲੀ ਭੇਜੀ ਗਈ ਹੈ ਪਰ ਉਨ•ਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ।


Share