ਭੁੱਖਮਰੀ ਮਾਮਲੇ ‘ਚ ਭਾਰਤ ਨੇ ਆਪਣੇ ਗੁਆਂਢੀ ਮੁਲਕਾਂ ਨੂੰ ਪਛਾੜਿਆ!

479
Share

-ਭਾਰਤ ਦੀ ਹਾਲਤ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਮਿਆਂਮਾਰ ਤੇ ਸ੍ਰੀਲੰਕਾਂ ਤੋਂ ਵੀ ਮਾੜੀ
-107 ਦੇਸ਼ਾਂ ‘ਚੋਂ ਮਿਲਿਆ 94ਵਾਂ ਸਥਾਨ
ਨਵੀਂ ਦਿੱਲੀ, 17 ਅਕਤੂਬਰ (ਪੰਜਾਬ ਮੇਲ)- ਕੌਮਾਂਤਰੀ ਭੁੱਖਮਰੀ ਸੂਚਕਅੰਕ 2020 ਦੀ ਰਿਪੋਰਟ ‘ਚ ਭਾਰਤ ਦੀ ਹਾਲਤ ਕਾਫ਼ੀ ਮਾੜੀ ਹੈ। ਇਸ ਮੁਤਾਬਕ ਭਾਰਤ 107 ਦੇਸ਼ਾਂ ਵਿਚੋਂ 94ਵੇਂ ਨੰਬਰ ‘ਤੇ ਹੈ ਅਤੇ ਮਾਹਿਰ ਇਸ ਲਈ ਪ੍ਰਭਾਵਸ਼ਾਲੀ ਨਿਗਰਾਨੀ ਦੀ ਘਾਟ, ਕੁਪੋਸ਼ਣ ਨਾਲ ਨਜਿੱਠਣ ਵਿਚ ਮਾੜੀ ਪਹੁੰਚ ਅਤੇ ਮਾੜੀ ਕਾਰਗੁਜ਼ਾਰੀ ਦਾ ਦੋਸ਼ ਲਗਾਉਂਦੇ ਹੋਏ ਦੇਸ਼ ਨੂੰ ਗੰਭੀਰ ‘ਭੁੱਖਮਰੀ ਦੀ ਸ਼੍ਰੇਣੀ ‘ਚ ਰੱਖਿਆ ਹੈ। ਬੀਤੇ ਸਾਲ ਭਾਰਤ ਦਾ ਦਰਜਾ 117 ਦੇਸ਼ਾਂ ਵਿਚੋਂ 102 ਸੀ। ਭਾਵੇਂ ਸੂਚਕਅੰਕ ਵਿਚ ਭਾਰਤ ਦੇ ਗੁਆਂਢੀ ਮੁਲਕਾਂ ਦਾ ਜ਼ਿਕਰ ਹੈ ਪਰ ਉਨ੍ਹਾਂ ਦੀ ਹਾਲਤ ਕੁੱਝ ਬਿਹਤਰ ਹੈ। ਬੰਗਲਾਦੇਸ਼, ਮਿਆਂਮਾਰ ਅਤੇ ਪਾਕਿਸਤਾਨ ਵੀ ‘ਗੰਭੀਰ’ ਸ਼੍ਰੇਣੀ ਵਿਚ ਹਨ। ਬੰਗਲਾਦੇਸ਼ 75ਵੇਂ ਨੰਬਰ ‘ਤੇ ਹੈ, ਮਿਆਂਮਾਰ ਅਤੇ ਪਾਕਿਸਤਾਨ ਕ੍ਰਮਵਾਰ 78 ਵੇਂ ਅਤੇ 88 ਵੇਂ ਸਥਾਨ’ ਤੇ ਹਨ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਨੇਪਾਲ 73ਵੇਂ ਅਤੇ ਸ੍ਰੀਲੰਕਾ 64ਵੇਂ ਸਥਾਨ ‘ਤੇ ਹੈ।


Share