ਭੁਲੱਥ ਹਲਕੇ ਦੇ ਪਿੰਡ ਭੀਖੇਸਾਹ ਅਵਾਣ ਦੇ ਐਨਆਰਆਈ ਪਿੰਡ ਵਾਸੀਆਂ  ਨੇ ਗੁਰੂ ਨਾਨਕ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਨੂੰ 4,ਲੱਖ 42,ਹਜ਼ਾਰ 700 ਰੁਪਏ ਦੀ ਸਹਾਇਤਾ ਕੀਤੀ 

102
Share

ਭੁਲੱਥ, 28 ਅਪ੍ਰੈਲ (ਅਜੈ ਗੋਗਨਾ/ਪੰਜਾਬ ਮੇਲ)- ਭੁਲੱਥ ਵਿਖੇਂ ਜਨਤਾ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਭੁਲੱਥ ਵਿਖੇਂ ਚਾਲੂ ਹੋਏ ਫ੍ਰੀ ਡਾਇਲਸਿਸ ਸੈਂਟਰ ਲਈ ਭੁਲੱਥ ਖੇਤਰ ਦੇ ਪਿੰਡ  ਭੀਖੇਸਾਹ ਅਵਾਣ ਦੇ ਐਨਆਰਆਈ ਅਤੇ ਸੰਗਤ ਵਲੋ ਗੁਰੂ ਨਾਨਕ ਦੇਵ ਡਾਇਲਸਜ ਯੂਨਿਟ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ।ਐਨਆਰਆਈ ਅਤੇ ਪਿੰਡ ਦੀ ਸੰਗਤ ਦੇ ਸਾਂਝੇ ਸਹਿਯੋਗ ਸਦਕਾ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਨੂੰ 4,42,700 ਰੁਪਏ ਦੀ ਸਹਾਇਤਾ ਕੀਤੀ।ਜੋ ਅੱਜ ਭੁਲੱਥ ਦੀ ਸਮਾਜ ਸੇਵੀ ਸੰਸਥਾ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੇਵਾ ਸੁਸਾਇਟੀ ਨੂੰ ਦਿੱਤੇ। ਜਿੰਨਾਂ  ਵਿੱਚ ਪ੍ਰਵਾਸੀ ਭਾਰਤੀ ਸ ਜੋਗਿੰਦਰ ਸਿੰਘ ਆਸਟਰੀਆ 50, 000 ਰੁਪਏ, ਸ ਸੁਖਵਿੰਦਰ ਸਿੰਘ ਆਸਟਰੀਆ 50, 000 ਰੁਪਏ, ਸਵਰਗਵਾਸੀ ਪਰਮਜੀਤ ਸਿੰਘ ਦੇ ਪਰਿਵਾਰ ਵਲੋ 51,000 ਰੁਪਏ,ਸ ਰਤਨ ਸਿੰਘ ਨੇ ਇੰਗਲੈਡ  21,000 ਰੁਪਏ ਅਤੇ ਬਾਕੀ ਨਗਰ ਵਾਸੀਆ ਵੱਲੋ ਇਕੱਠੇ ਕਰਕੇ ਕੁਲ 4,42,700 ਰੁਪਏ ਦੀ ਸੇਵਾ ਦਿੱਤੀ। ਇਸ ਮੌਕੇ ਨਗਰ ਵਾਸੀ ਅਤੇ ਪੰਚਾਇਤ ਮੈਂਬਰ ਜਿੰਨਾਂ ਵਿੱਚ ਪ੍ਰੋਫੈਸਰ ਸੁਰਜੀਤ ਸਿੰਘ, ਸ:ਮਾਨ ਸਿੰਘ, ਮਾਸਟਰ ਮਲੂਕ ਸਿੰਘ,ਮੈਂਬਰ ਰਣਜੀਤ ਸਿੰਘ ਦੋਧੀ,ਮੈਂਬਰ ਪਰਮਜੀਤ ਸਿੰਘ ਬਿੱਕਰ ,ਸੁਰਜੀਤ ਸਿੰਘ ਜੀਤੀ ਇਟਲੀ, ਕਰਨੈਲ ਸਿੰਘ ਟਿੱਬੀਵਾਲੇ,ਜਸਵੰਤ ਸਿੰਘ ਠੇਕੇਦਾਰ, ਸ:ਮਹਿੰਦਰ ਸਿੰਘ, ਸ:ਜੋਗਿੰਦਰ ਸਿੰਘ ਹਾਜਰ ਸਨ ।ਸੰਸਥਾ ਦੇ ਮੈਂਬਰਾਂਨ ਜਿੰਨਾਂ ਚ’ ਸੁਰਿੰਦਰ ਸਿੰਘ ਲਾਲੀਆਂ(ਰਾਏਪੁਰ ਪੀਰ ਬਖ਼ਸ਼ )ਸੰਸਥਾ ਦੇ ਸਰਪ੍ਰਸਤ  ਫਲਜਿੰਦਰ ਸਿੰਘ ਲਾਲੀਆਂ(ਇਟਲੀ) ਬਲਵਿੰਦਰ ਸਿੰਘ ਚੀਮਾ, ਮੋਹਨ  ਸਿੰਘ ਸਰਪੰਚ ਪਿੰਡ ਡਾਲਾ ਵੱਲੋ ਇਹਨੇ ਵੱਡੇ ਉੱਦਮ ਲਈ ਪਿੰਡ ਵਾਸੀਆ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।

Share