ਭੁਲੱਥ ਦੇ ਸਮੂੰਹ ਦੁਕਾਨਦਾਰਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਸਮਰਥਨ ਚ’ ਲਿਆ ਫੈਸਲਾ 25 ਸਤੰਬਰ ਨੂੰ ਮੁਕੰਮਲ ਦੁਕਾਨਾਂ ਰੱਖਣਗੇ ਬੰਦ

869

ਭੁਲੱਥ, 23 ਸਤੰਬਰ (ਅਜੈ ਗੋਗਨਾ/ਪੰਜਾਬ ਮੇਲ) – ਕੇਂਦਰ ਦੀ ਮੋਦੀ ਸਰਕਾਰ ਵੱਲੋ ਤਿੰਨ ਖੇਤੀ ਆਰਡੀਨੈਂਸਾਂ ਨੂੰ ਲੋਕ ਸਭਾ ਚ’ ਪਾਸ ਕੀਤੇਂ ਜਾਣ ਦੇ ਵਿਰੋਧ ਚ’ 25 ਸਤੰਬਰ ਨੂੰ ਪੰਜਾਬ ਬੰਦ ਦੇ ਨਾਲ ਜਿੱਥੇ ਦੁਕਾਨਾਂ,ਸੜਕਾਂ ਤੇ ਆਵਾਜਾਈ ਅਤੇ ਰੇਲਾਂ ਵੀ ਬੰਦ ਰਹਿਣਗੀਆਂ, ਰਿਸ ਕਿਸਾਨਾਂ ਦੇ ਗੰਭੀਰ ਮਸਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ(ਕਾਦੀਆ) ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਪ੍ਰਧਾਨਗੀ ਹੇਠ ਭੁਲੱਥ ਸ਼ਾਪਕੀਪਰ ਐਸੋਸ਼ੀਏਸ਼ਨ ਦੀ ਇਕ ਮੀਟਿੰਗ ਹੋਈ ਮੀਟਿੰਗ ਚ’ ਭੁਲੱਥ ਦੇ ਸਮੂੰਹ ਦੁਕਾਨਦਾਰਾਂ ਨੇ ਭਾਰਤੀ ਕਿਸਾਨ ਯੂਨੀਅਨ( ਕਾਦੀਆ) ਦੇ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਨੂੰ ਪੂਰਾ ਭਰੋਸਾ ਦਿਵਾਇਆ ਕਿ ਉਹ ਕਿਸਾਨ ਯੂਨੀਅਨ ਦਾ ਪੂਰਾ ਸਮਰਥਨ ਕਰਦੀ ਹੈ।ਅਤੇ ਦੁਕਾਨਾਂ ਬੰਦ ਰੱਖਣਗੇ।ਭੁਲੱਥ ਦੇ ਦੁਕਾਨਦਾਰਾਂ ਨੇ ਲੁੱਟਾਂ ਨੂੰ ਕਿਹਾ ਕਿ  ਅਸੀ  ਕਿਸਾਨ ਮਾਰੂ ਬਿਲ ਦਾ ਵਿਰੋਧ ਕਰਦੇ ਹੋਏ, ਭੁਲੱਥ ਬਜਾਰ ਅਤੇ ਸਮੂੰਹ ਦੁਕਾਨਦਾਰਾ ਨੇ ਫੈਸਲਾ ਕੀਤਾ ਹੈ ਕਿ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਤੇ ਅਸੀ ਭੁਲੱਥ ਦੇ ਸਮੂੰਹ  ਦੁਕਾਨਦਾਰ ਆਪਣੀਆ ਦੁਕਾਨਾਂ ਬੰਦ ਰੱਖਣਗੇ।ਦੁਕਾਨਦਾਰਾਂ ਨੇ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਨੂੰ ਕਿਹਾ ਕਿ ਅਸੀ ਤੁਹਾਡਾ ਪੂਰਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ।ਆਪਣੀਆ ਦੁਕਾਨਾ ਬੰਦ ਰੱਖਣਾ ਕਿਸਾਨ ਭਰਾਂਵਾ ਦੇ ਹੱਕ ਵਿੱਚ ਖੜਨ ਦਾ ਇਹ ਅਹਿਮ ਯੋਗਦਾਨ ਹੈ।ਮੀਟਿੰਗ ਚ’ ਸ਼ਾਮਿਲ ਦੁਕਾਨਦਾਰਾਂ ਚ’ ਹੋਰਨਾਂ ਤੋ ਇਲਾਵਾਂ, ਐਮ.ਸੀ ਲਕਸ਼ ਚੋਧਰੀ , ਰਮੇਸ਼ ਸਹਿਗਲ, ਸੁਨੀਲ ਭਾਟੀਆ, ਸੂਰਜ ਭਾਟੀਆ, ਸਤਨਾਮ ਸਿੰਘ, ਸੰਜੀਵ ਬਹਿਲ,ਸਰਬਜੀਤ ਪੁਰੀ, ਐਨੀ ਭਾਟੀਆ, ਹਰਪ੍ਰੀਤ ਸਿੰਘ ,ਕਰਨਬੀਰ ਸਿੰਘ ਉੱਭੀ, ਸੁਰਿੰਦਰ ਪਾਸੀ, ਨਰੇਸ਼ ਨੰਦਰਾਯੋਗ,ਅਰਸ਼ ਕਪੂਰ, ਬਲਜੀਤ ਸਿੰਘ ਮੱਲ੍ਹੀ, ਬੋਬੀ ਵੋਹਰਾ, ਪਵਨ ਸਹਿਗਲ,ਪੁਸ਼ਕਰ ਭਾਟੀਆ, ਗੁਰਦੇਵ ਸਿੰਘ ਖਾਲਸਾ,ਲਵ ਚੋਧਰੀ, ਮਹਿੰਦਰ ਸਿੰਘ ਘੋਤੜਾ, ਅਜੈ ਅਰੋੜਾ, ਪੰਮਾ ਗੋਗਨਾ ਆਦਿ ਸ਼ਾਮਿਲ ਹੋਏ।