ਭਿ੍ਰਸ਼ਟਾਚਾਰ ਮਾਮਲੇ ’ਚ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਨੇ ਦਿੱਤਾ ਅਸਤੀਫ਼ਾ

3863
ਪ੍ਰੀਮੀਅਰ ਗਲੈਡਿਸ ਬੇਰੇਜਿਕਲੀਅਨ ਤੇ ਸਾਬਕਾ ਸੰਸਦ ਮੈਂਬਰ ਡੈਰਲ ਦੀ ਫਾਈਲ ਫੋਟੋ।
Share

ਸਿਡਨੀ, 2 ਅਕਤੂਬਰ (ਪੰਜਾਬ ਮੇਲ)- ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੀ ਪ੍ਰੀਮੀਅਰ ਗਲੈਡਿਸ ਬੇਰੇਜਿਕਲੀਅਨ ਨੂੰ ਪੰਜਾਬੀ ਪਿਛੋਕੜ ਵਾਲੇ ਨੇਤਾ ਨਾਲ ਨੇੜਤਾ ਰੱਖਣੀ ਮਹਿੰਗੀ ਪਈ ਹੈ। ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਤੇ ਪ੍ਰੀਮੀਅਰ ਨੇ ਮੰਨਿਆ ਕਿ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਘਿਰੇ ਸਾਬਕਾ ਸੰਸਦ ਮੈਂਬਰ ਡੈਰਲ ਮੈਗੁਇਰ ਨਾਲ ਉਸ ਦੇ ਨੇੜਲੇ ਸਬੰਧ ਸਨ। ਜ਼ਿਕਰਯੋਗ ਹੈ ਕਿ ਡੈਰਲ ਆਸਟਰੇਲੀਆ ’ਚ ਲੰਮਾ ਸਮਾਂ ਪਹਿਲਾਂ ਆਏ ਭਾਰਤੀ ਪੰਜਾਬੀ ਸੁੰਦਾ ਸਿੰਘ ਦਾ ਪੜਦੋਹਤਾ ਹੈ। ਉਹ ਸੂਬੇ ਦੇ ਪੇਂਡੂ ਖੇਤਰ ਵਾਗਾਵਾਗਾ ਤੋਂ ਸੰਸਦ ਮੈਂਬਰ ਸੀ। ਡੈਰਲ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ਕਾਰਨ ਸਾਲ 2018 ’ਚ ਅਸਤੀਫ਼ਾ ਦੇਣਾ ਪਿਆ ਸੀ। ਭਿ੍ਰਸ਼ਟਾਚਾਰ ਵਿਰੋਧੀ ਬਣੇ ਸਰਕਾਰੀ ਆਜ਼ਾਦ ਕਮਿਸ਼ਨ ਨੇ ਭਿ੍ਰਸ਼ਟਾਚਾਰ ਮਾਮਲੇ ਦੀ ਸੁਣਵਾਈ ਦੌਰਾਨ ਐਲਾਨ ਕੀਤਾ ਕਿ ਉਹ ਜਨਤਕ ਤੌਰ ’ਤੇੇ ਜਾਂਚ ਕਰੇਗਾ ਕਿ ਕੀ ਗਲੈਡਿਸ ਨੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੇ ਚਹੇਤੇ ਦੀ ਮਦਦ ਕੀਤੀ ਹੈ ਜਾਂ ਨਹੀਂ। ਕਮਿਸ਼ਨ ਸਿਡਨੀ ਵਿਚ ਬਣ ਰਹੇ ਨਵੇਂ ਅੰਤਰਰਾਸ਼ਟਰੀ ਹਵਾਈ ਅੱਡੇ ਲਈ 3 ਮਿਲੀਅਨ ਵਾਲੀ ਜ਼ਮੀਨ 30 ਮਿਲੀਅਨ ਦੀ ਖ਼ਰੀਦਣ, ਸਰਕਾਰੀ ਗਰਾਂਟਾਂ ਦੇ ਗੱਫੇ ਦੇਣ ਤੇ ਮਾਮਲਿਆਂ ਨੂੰ ਖ਼ੁਰਦ-ਬੁਰਦ ਕਰਨ ਦੇ ਦੋਸ਼ਾਂ ਦੀ ਪੜਤਾਲ ਕਰ ਰਿਹਾ ਹੈ।

Share