ਭਾਰਤ ਸਰਕਾਰ ਵੱਲੋਂ ਏਅਰ ਇੰਡੀਆ ਦੀਆਂ ਅਮਰੀਕਾ ਲਈ 36 ਵਿਸ਼ੇਸ਼ ਉਡਾਣਾਂ 11 ਜੁਲਾਈ ਤੋਂ

630
Share

ਲੁਧਿਆਣਾ, 6 ਜੁਲਾਈ (ਪੰਜਾਬ ਮੇਲ)-ਭਾਰਤ ਸਰਕਾਰ ਵਲੋਂ ‘ਵੰਦੇ ਭਾਰਤ ਮਿਸ਼ਨ’ ਤਹਿਤ ਭਾਰਤ ਤੋਂ ਅਮਰੀਕਾ ਲਈ 11 ਤੋਂ 19 ਜੁਲਾਈ ਤੱਕ 36 ਉਡਾਣਾਂ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਭਾਰਤ ਵਿਚ ਫ਼ਸੇ ਅਮਰੀਕੀਆਂ ਨੂੰ ਵਾਪਸ ਭੇਜਿਆ ਜਾ ਸਕੇਗਾ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਰਾਹੀਂ ਕਿਹਾ ਕਿ ਏਅਰ ਇੰਡੀਆ ਵਲੋਂ 11 ਤੋਂ 19 ਜੁਲਾਈ ਤੱਕ 36 ਜਹਾਜ਼ ਭੇਜੇ ਜਾਣਗੇ, ਜਿਨ੍ਹਾਂ ‘ਚ ਅਮਰੀਕਾ ਜਾਣ ਦੇ ਚਾਹਵਾਨ 6 ਜੁਲਾਈ ਰਾਤ 8 ਵਜੇ ਤੋਂ ਏਅਰ ਇੰਡੀਆ ਦੀ ਵੈਬਸਾਈਟ ‘ਤੇ ਜਾ ਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹਨ। ਭਾਵੇਂ ਕੇਂਦਰੀ ਮੰਤਰੀ ਵਲੋਂ ਵੈੱਬਸਾਈਟ ‘ਤੇ ਜਾ ਕੇ ਅਮਰੀਕਾ ਲਈ ਸੀਟ ਬੁੱਕ ਕਰਵਾਉਣ ਦਾ ਸੱਦਾ ਦਿੱਤਾ ਗਿਆ ਹੈ, ਪਰ ਵੈੱਬਸਾਈਟ ਸਹੀ ਤਰੀਕੇ ਨਾਲ ਕੰਮ ਨਾ ਕਰਨ ਕਰਕੇ ਕਈ-ਕਈ ਘੰਟੇ ਨਹੀਂ ਖੁੱਲਦੀ ਅਤੇ ਟਿਕਟ ਬੁੱਕ ਕਰਨ ਲਈ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ‘ਵੰਦੇ ਭਾਰਤ ਮਿਸ਼ਨ’ ਦੇ ਚੌਥੇ ਗੇੜ ‘ਚ 4 ਜੁਲਾਈ ਨੂੰ 3463 ਭਾਰਤੀ ਆਬੂਧਾਬੀ, ਸ਼ਾਰਜਾਹ, ਬਹਿਰੀਨ, ਦੁਬਈ, ਆਕਲੈਂਡ, ਮਾਸਕੋ, ਵਾਸ਼ਿੰਗਟਨ, ਨਿਊਯਾਰਕ, ਟੋਰਾਂਟੋ, ਸ਼ਿਕਾਗੋ, ਲੰਡਨ, ਸਿਡਨੀ, ਬਿਸ਼ੇਕ, ਦਮਾਮ, ਯਾਨਗੌਨ ਰਿਆਧ ਤੋਂ ਏਅਰ ਇੰਡੀਆ ਦੇ ਜਹਾਜ਼ ਰਾਹੀਂ ਅਤੇ ਰੈਸਲ-ਅਲ-ਖੇਮਾ ਤੋਂ 180 ਯਾਤਰੀ ਸਪਾਈਸ ਜੈੱਟ ਕੰਪਨੀ ਦੇ ਜਹਾਜ਼ ਰਾਹੀਂ ਵਾਪਸ ਪਰਤੇ ਹਨ।


Share