ਭਾਰਤ ਸਭ ਤੋਂ ਤੇਜ਼ੀ ਨਾਲ 13 ਕਰੋੜ ਵੈਕਸੀਨ ਡੋਜ਼ ਦੇਣ ਵਾਲਾ ਮੁਲਕ ਬਣਿਆ

404
Share

ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ 13 ਕਰੋੜ ਵੈਕਸੀਨ ਡੋਜ਼ ਸਭ ਤੋਂ ਤੇਜ਼ੀ ਨਾਲ ਦੇਣ ਵਾਲਾ ਮੁਲਕ ਬਣ ਗਿਆ ਹੈ। ਮੰਤਰਾਲੇ ਮੁਤਾਬਕ ਅਜਿਹਾ 95 ਦਿਨਾਂ ’ਚ ਕੀਤਾ ਗਿਆ ਹੈ। ਅਮਰੀਕਾ ਨੇ ਐਨੇ ਹੀ ਵੈਕਸੀਨ ਡੋਜ਼ 101 ਤੇ ਚੀਨ ਨੇ 109 ਦਿਨਾਂ ’ਚ ਦਿੱਤੀ ਸੀ। ਹੁਣ ਤੱਕ ਕੁੱਲ 13,01,19,310 ਲੋਕਾਂ ਨੂੰ ਕੋਵਿਡ ਵੈਕਸੀਨ ਲਾ ਦਿੱਤੀ ਗਈ ਹੈ। ਇਨ੍ਹਾਂ ਵਿਚ 92,01,728 ਵਿਅਕਤੀ ਸਿਹਤ ਵਰਕਰ ਹਨ, ਜਿਨ੍ਹਾਂ ਪਹਿਲੀ ਡੋਜ਼ ਲਈ ਹੈ। ਇਸ ਤੋਂ ਇਲਾਵਾ 58,17,262 ਜਣਿਆਂ ਨੂੰ ਦੂਜੀ ਖੁਰਾਕ ਦੇ ਦਿੱਤੀ ਗਈ ਹੈ। 45-60 ਸਾਲ ਉਮਰ ਵਰਗ ਦੇ 4,35,25,687 ਵਿਅਕਤੀਆਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਮਿਲ ਗਈ ਹੈ ਤੇ 14,95,656 ਜਣਿਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ। ਅੱਠ ਸੂਬਿਆਂ- ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼ ਤੇ ਕੇਰਲਾ ’ਚ ਕੁੱਲ ਖੁਰਾਕਾਂ ਦਾ 59.25 ਫ਼ੀਸਦ ਲੋਕਾਂ ਨੂੰ ਦੇ ਦਿੱਤਾ ਗਿਆ ਹੈ।

Share