-ਸਥਿਤੀ ਵੱਡੇ ਸੰਕਟ ’ਚ ਬਦਲ ਸਕਣ ਦੀ ਦਿੱਤੀ ਚਿਤਾਵਨੀ
* ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਰੂਸ ਨੂੰ ਫੌਜਾਂ ਵਾਪਸ ਸੱਦਣ ਦੀ ਅਪੀਲ ਕੀਤੀ
ਸੰਯੁਕਤ ਰਾਸ਼ਟਰ, 24 ਫਰਵਰੀ (ਪੰਜਾਬ ਮੇਲ)-ਭਾਰਤ ਨੇ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਨੂੰ ਤੁਰੰਤ ਘੱਟ ਕਰਨ ਦੀ ਮੰਗ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਸਥਿਤੀ ਵੱਡੇ ਸੰਕਟ ਵਿਚ ਬਦਲ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਵਿਚ ਫੌਜ ਨਾ ਭੇਜਣ ਅਤੇ ‘ਸ਼ਾਂਤੀ ਨਾਲ ਮੁੱਦੇ ਨੂੰ ਹੱਲ ਕਰਨ’ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਨੇ ਦੱਸਿਆ ਕਿ ਭਾਰਤ ਨੇ ਦੋ ਦਿਨ ਪਹਿਲਾਂ ਹੀ ਤਣਾਅ ਨੂੰ ਤੁਰੰਤ ਘੱਟ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਸਥਿਤੀ ਦੇ ਵੱਡੇ ਸੰਕਟ ’ਚ ਬਦਲਣ ਦਾ ਖਤਰਾ ਸੀ।