ਭਾਰਤ ਵੱਲੋਂ ਫਰਾਂਸ ਤੇ ਅਮਰੀਕੀ ਉਡਾਣਾਂ ਨੂੰ ਇਜਾਜ਼ਤ

633
Share

ਨਵੀਂ ਦਿੱਲੀ, 16 ਜੁਲਾਈ (ਪੰਜਾਬ ਮੇਲ)- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੁੱਝ ਦੇਸ਼ਾਂ ਲਈ ਭਾਰਤ ਦੇ ਦਰ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏਅਰ ਫਰਾਂਸ ਦੀਆਂ 28 ਯਾਤਰੀ ਉਡਾਣਾਂ 18 ਜੁਲਾਈ ਤੋਂ ਪਹਿਲੀ ਅਗਸਤ ਤੱਕ ਦਿੱਲੀ, ਮੁੰਬਈ, ਬੰਗਲੌਰ ਤੇ ਪੈਰਿਸ ਲਈ ਹੋਣਗੀਆਂ। ਇਸ ਦੇ ਨਾਲ ਹੀ ਅਮਰੀਕਾ ਦੀਆਂ 18 ਉਡਾਣਾਂ 17 ਤੋਂ 31 ਜੁਲਾਈ ਤੱਕ ਭਾਰਤ ਵਿੱਚ ਆ-ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਜਰਮਨ ਨੇ ਵੀ ਉਡਾਣਾਂ ਲਈ ਬੇਨਤੀ ਕੀਤੀ ਹੈ ਤੇ ਭਾਰਤ ਇਸ ਮਾਮਲੇ ’ਤੇ ਵਿਚਾਰ ਕਰ ਰਿਹਾ ਹੈ।


Share