ਭਾਰਤ ਵਿਰੋਧੀ ਸਰਗਰਮੀਆਂ ਲਈ 3 ਵਿਅਕਤੀਆਂ ਨੂੰ ਕਾਲੀ ਸੂਚੀ ‘ਚ ਪਾਇਆ

538
Share

ਨਵੀਂ ਦਿੱਲੀ, 23 ਜੁਲਾਈ (ਪੰਜਾਬ ਮੇਲ)- ਭਾਰਤ ਵਿਰੋਧੀ ਸਰਗਰਮੀਆਂ ਲਈ ਸਰਕਾਰ ਨੇ ਅਮਰੀਕਾ ਆਧਾਰਿਤ ਇਕ ਪਾਕਿਸਤਾਨੀ ਅਤੇ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕਾਲੀ ਸੂਚੀ ‘ਚ ਪਾਇਆ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਰਾਹੁਲ ਸ਼ਿਵਾਲੇ ਵੱਲੋਂ ਰਿਹਾਨ ਸਿੱਦੀਕੀ (ਪਾਕਿਸਤਾਨੀ), ਰਾਕੇਸ਼ ਕੌਸ਼ਲ ਅਤੇ ਦਰਸ਼ਨ ਮਹਿਤਾ ਦੀਆਂ ਸਰਗਰਮੀਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਣ ਮਗਰੋਂ ਇਹ ਕਦਮ ਉਠਾਇਆ ਗਿਆ ਹੈ। ਕਾਲੀ ਸੂਚੀ ‘ਚ ਨਾਮ ਆਉਣ ਕਰ ਕੇ ਤਿੰਨੋਂ ਵਿਅਕਤੀ ਹੁਣ ਭਾਰਤ ਨਹੀਂ ਆ ਸਕਣਗੇ। ਸਿੱਦੀਕੀ ਹਿਊਸਟਨ ‘ਚ ਰੇਡੀਓ ਸਟੇਸ਼ਨ ਚਲਾਉਂਦਾ ਹੈ ਅਤੇ ਬਾਲੀਵੁੱਡ ਕਲਾਕਾਰਾਂ ਦੇ ਪ੍ਰੋਗਰਾਮ ਕਰਵਾਉਂਦਾ ਹੈ, ਜਦਕਿ ਕੌਸ਼ਲ ਅਤੇ ਮਹਿਤਾ ਉਸ ਦੀ ਮਦਦ ਕਰਦੇ ਹਨ।


Share