ਭਾਰਤ ਵਿਚ ਰੂਸ ਦੀ ਵੈਕਸੀਨ ਦਾ ਟ੍ਰਾਇਲ ਮਾਰਚ ਤੱਕ ਹੋ ਸਕਦਾ ਖਤਮ

478
Share

ਨਵੀਂ ਦਿੱਲੀ, 31 ਅਕਤੂਬਰ (ਪੰਜਾਬ ਮੇਲ) -ਭਾਰਤ ਵਿਚ ਰੂਸ ਦੀ ਵੈਕਸੀਨ ਦਾ ਟ੍ਰਾਇਲ ਮਾਰਚ ਮਹੀਨੇ ਤੱਕ ਖਤਮ ਹੋ ਸਕਦਾ ਹੈ। ਰੂਸੀ ਵੈਕਸੀਨ ਦਾ ਭਾਰਤ ਵਿਚ ਟ੍ਰਾਇਲ ਕਰ ਰਹੀ ਹੈਦਰਾਬਾਦ ਦੀ ਫਾਰਮਾ ਕੰਪਨੀ ਡਾ. ਰੈੱਡੀ ਨੇ ਆਖਿਆ ਕਿ ਰੂਸੀ ਵੈਕਸੀਨ ਦੇ ਤੀਜੇ ਪੜਾਅ ਦਾ ਮਨੁੱਖੀ ਟ੍ਰਾਇਲ ਮਾਰਚ ਤੱਕ ਪੂਰਾ ਹੋਣ ਦੀ ਉਮੀਦ ਹੈ। ਫਾਰਮਾ ਕੰਪਨੀ ਡਾ. ਰੈੱਡੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਈਰੇਜ਼ ਇਜ਼ਰਾਇਲ ਨੇ ਆਖਿਆ ਕਿ ਸਪੁਤਨਿਕ-ਵੀ ਵੈਕਸੀਨ ਦੇ ਮੱਧ ਪੜਾਅ ਦੇ ਟੈਸਟ ਲਈ ਰਜਿਸਟ੍ਰੇਸ਼ਨ ਅਗਲੇ ਕੁਝ ਹਫਤਿਆਂ ਵਿਚ ਸ਼ੁਰੂ ਹੋਵੇਗਾ ਅਤੇ ਦਸੰਬਰ ਤੱਕ ਇਸ ਪ੍ਰੀਖਣ ਦੇ ਖਤਮ ਹੋਣ ਦੀ ਸ਼ੰਕਾ ਹੈ।

ਰੂਸ ਨੇ ਆਪਣੇ ਇਥੇ ਤਿਆਰ ਸਪੁਤਨਿਕ-ਵੀ ਵੈਕਸੀਨ ਦੇ ਫੇਜ਼-3 ਦੇ ਟ੍ਰਾਇਲ ਲਈ ਭਾਰਤ ਵਿਚ ਫਾਰਮਾ ਕੰਪਨੀ ਡਾ. ਰੈੱਡੀ ਲੈਬਸ ਨਾਲ ਹੱਥ ਮਿਲਾ ਰਹੇ ਹਨ। ਵੈਕਸੀਨ ਦੇ ਕਲੀਨਿਕਲ ਟ੍ਰਾਇਲ ਲਈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਇਜਾਜ਼ਤ ਦੇ ਦਿੱਤੀ ਹੈ। ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਤੋਂ ਵੀ ਸਹਿਮਤੀ ਦਿੱਤੀ ਜਾ ਚੁੱਕੀ ਹੈ। ਹੁਣ ਦੇਸ਼ ਭਰ ਦੇ 12 ਸਰਕਾਰੀ ਅਤੇ ਪ੍ਰਾਈਵੇਟ ਸੰਸਥਾਨਾਂ ਵਿਚ ਇਕੱਠੇ ਵੈਕਸੀਨ ਦਾ ਟ੍ਰਾਇਲ ਸ਼ੁਰੂ ਕੀਤਾ ਜਾ ਚੁੱਕਿਆ ਹੈ।


Share