ਨਵੀਂ ਦਿੱਲੀ, 19 ਜਨਵਰੀ (ਪੰਜਾਬ ਮੇਲ)- ਭਾਰਤ ਵਲੋਂ ਭਲਕੇ ਤੋਂ ਦੂਜੇ ਦੇਸ਼ਾਂ ਨੂੰ ਕਰੋਨਾ ਟੀਕਾ ਬਰਾਮਦ ਕੀਤਾ ਜਾਵੇਗਾ। ਸਰਕਾਰੀ ਅਧਿਕਾਰੀ ਅਨੁਸਾਰ ਕਰੋਨਾ ਟੀਕਿਆਂ ਦੀ ਪਹਿਲੀ ਖੇਪ ਭੂਟਾਨ ਨੂੰ 20 ਜਨਵਰੀ ਨੂੰ ਭੇਜੀ ਜਾਵੇਗੀ। ਆਕਸਫੋਰਡ ਤੇ ਆਸਟਰਾਜੀਨਿਕਾ ਵਲੋਂ ਵਿਕਸਿਤ ਕੀਤੇ ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਬਣਾਏ 20 ਲੱਖ ਟੀਕੇ ਬੰਗਲਾਦੇਸ਼ ਨੂੰ 21 ਜਨਵਰੀ ਨੂੰ ਭੇਜੇ ਜਾਣਗੇ। ਦੂਜੇ ਪਾਸੇ ਕੇਂਦਰ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਟੀਕਾ ਘੱਟ ਆਮਦਨ ਵਾਲੇ ਗੁਆਂਢੀ ਦੇਸ਼ਾਂ ਨੂੰ ਮੁਫਤ ਵਿਚ ਭੇਜਿਆ ਜਾ ਰਿਹਾ ਹੈ।