ਭਾਰਤ ਬਾਇਓਟੈੱਕ ਵੱਲੋਂ ਵਿਕਸਿਤ ਨੱਕ ਰਾਹੀਂ ਦਿੱਤੀ ਜਾਣ ਵਾਲੀ ਦਵਾਈ ਦੇ ਦੂਜੇ ਗੇੜ ਦੇ ਟਰਾਇਲ ਨੂੰ ਮਿਲੀ ਮਨਜ਼ੂਰੀ

678
Novel coronavirus concept. Professional doctor or lab technician testing vibe of novel (new) corona virus in lab, identified in Wuhan, Hubei Province, China, medical and healthcare.
Share

ਨਵੀਂ ਦਿੱਲੀ, 13 ਅਗਸਤ (ਪੰਜਾਬ ਮੇਲ)- ਕਰੋਨਾ ਤੋਂ ਬਚਾਅ ਲਈ ਭਾਰਤ ਬਾਇਓਟੈੱਕ ਵੱਲੋਂ ਵਿਕਸਤ ਕੀਤੀ ਗਈ ਨੱਕ ਰਾਹੀਂ ਦਿੱਤੀ ਜਾਣ ਵਾਲੀ ਦਵਾਈ ਦੇ ਦੂਜੇ ਗੇੜ ਦੇ ਟਰਾਇਲ ਨੂੰ ਮਨਜ਼ੂਰੀ ਮਿਲ ਗਈ ਹੈ। ਬਾਇਓਤਕਨੀਕ ਵਿਭਾਗ ਨੇ ਦੱਸਿਆ ਹੈ ਕਿ 18 ਤੋਂ 60 ਸਾਲ ਉਮਰ ਵਰਗ ਦੇ ਵਿਅਕਤੀਆਂ ’ਤੇ ਇਸ ਦਵਾਈ ਦੇ ਪਹਿਲੇ ਗੇੜ ਦਾ ਟਰਾਇਲ ਪੂਰਾ ਹੋ ਚੁੱਕਾ ਹੈ। ਪਹਿਲਾਂ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਸੀ ਕਿ ਦਵਾਈ ਦੇ ਦੂਸਰੇ ਤੇ ਤੀਸਰੇ ਗੇੜ ਦੇ ਟਰਾਇਲ ਨੂੰ ਮਨਜ਼ੂਰੀ ਮਿਲੀ ਹੈ ਪਰ ਹੁਣ ਦੱਸਿਆ ਗਿਆ ਹੈ ਕਿ ਸਿਰਫ ਦੂਜੇ ਗੇੜ ਦੇ ਟਰਾਇਲ ਨੂੰ ਹੀ ਮਨਜ਼ੂਰੀ ਮਿਲੀ ਹੈ।

Share