ਕਰੀਫੈਲਡ (ਜਰਮਨੀ), 28 ਫਰਵਰੀ (ਪੰਜਾਬ ਮੇਲ)- ਭਾਰਤ ਪੁਰਸ਼ ਹਾਕੀ ਟੀਮ ਨੇ ਅੱਜ ਜਰਮਨੀ ਨੂੰ 6-1 ਨਾਲ ਹਰਾ ਦਿੱਤਾ ਹੈ। ਕਰੋਨਾ ਮਹਾਮਾਰੀ ਕਾਰਨ ਲੰਬੇ ਸਮਾਂ ਮੈਚ ਨਾ ਖੇਡੀ ਭਾਰਤੀ ਟੀਮ ਲਈ ਯੂਰਪ ਦਾ ਦੌਰਾ ਵਧੀਆ ਸਾਬਤ ਹੋਇਆ। ਭਾਰਤ ਵਲੋਂ ਵਿਵੇਕ ਸਾਗਰ ਪ੍ਰਸਾਦ ਨੇ ਦੋ ਗੋਲ ਕੀਤੇ, ਜਦਕਿ ਨੀਲਾਕਾਂਤ ਸ਼ਰਮਾ, ਲਲਿਤ ਕੁਮਾਰ, ਅਕਾਸ਼ਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਇਕ-ਇਕ ਗੋਲ ਕੀਤੇ।