ਭਾਰਤ, ਪਾਕਿ ਤੇ ਚੀਨ ਕਰਨਗੇ ਅੱਤਵਾਦ ਖ਼ਿਲਾਫ਼ ਅਭਿਆਸ

469
Share

ਬੀਜਿੰਗ, 22 ਮਾਰਚ (ਪੰਜਾਬ ਮੇਲ)- ਭਾਰਤ, ਪਾਕਿਸਤਾਨ, ਚੀਨ ਤੇ ਸ਼ੰਘਾਈ ਸਹਿਯੋਗ ਸੰਗਠਨ ਦੇ ਬਾਕੀ ਪੰਜ ਮੈਂਬਰ ਦੇਸ਼ ਇਸੇ ਸਾਲ ਅੱਤਵਾਦ ਖ਼ਿਲਾਫ਼ ਸਾਂਝਾ ਅਭਿਆਸ ਕਰਨਗੇ। ਇਹ ਫ਼ੈਸਲਾ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਵਿਚ ਕੌਂਸਲ ਆਫ ਰਿਜ਼ਨਲ ਐਂਟੀ-ਟੈਰੋਰਿਸਟ ਸਟਰੱਕਚਰ ਦੀ 36ਵੀਂ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਵਿਚ ਅੱਠ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਅੱਤਵਾਦ ਤੇ ਵੱਖਵਾਦ ਖ਼ਿਲਾਫ਼ ਕਾਰਵਾਈ ਦੇ ਸਾਂਝੇ ਮਸੌਦੇ ਨੂੰ ਵੀ ਅੰਤਿਮ ਰੂਪ ਦਿੱਤਾ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਅਨੁਸਾਰ ਇਸ ਫ਼ੈਸਲੇ ਨਾਲ ਅੱਤਵਾਦ ਦੇ ਅਰਥਤੰਤਰ ਨੂੰ ਨਸ਼ਟ ਕਰਨ ਵਿਚ ਮਦਦ ਮਿਲੇਗੀ। ਇਸ ਮੀਟਿੰਗ ਵਿਚ ਭਾਰਤ, ਪਾਕਿਸਤਾਨ, ਕਜ਼ਾਕਿਸਤਾਨ, ਚੀਨ, ਰੂਸ, ਤਜਾਕਿਸਤਾਨ, ਕਿਰਗਿਜ ਰਿਪਬਲਿਕ ਅਤੇ ਉਜ਼ਬੇਕਿਸਤਾਨ ਦੇ ਪ੍ਰਤੀਨਿਧੀ ਸ਼ਾਮਲ ਹੋਏ। ਆਰਏਟੀਐੱਸ ਦਾ ਹੈੱਡਕੁਆਰਟਰ ਤਾਸ਼ਕੰਦ ਵਿਚ ਹੈ। ਐੱਸਸੀਓ ਅੱਠ ਦੇਸ਼ਾਂ ਦਾ ਆਰਥਿਕ ਅਤੇ ਸੁਰੱਖਿਆ ਲਈ ਗਠਿਤ ਸਮੂਹ ਹੈ। ਇਸ ਵਿਚ 2017 ਵਿਚ ਭਾਰਤ ਅਤੇ ਪਾਕਿਸਤਾਨ ਸ਼ਾਮਲ ਹੋਏ ਸਨ। ਕੌਂਸਲ ਦੀ ਅਗਲੀ ਮੀਟਿੰਗ ਸਤੰਬਰ ਵਿਚ ਮੁੜ ਹੋਵੇਗ


Share