ਭਾਰਤ ਨੇ 15ਵੀਂ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਵਿਚ ਦੋ ਹੋਰ ਸੋਨ ਤਗ਼ਮੇ ਜਿੱਤੇ

54
Share

ਦੇਇਗੂ (ਦੱਖਣੀ ਕੋਰੀਆ), 18 ਨਵੰਬਰ (ਪੰਜਾਬ ਮੇਲ)- ਭਾਰਤੀ ਨਿਸ਼ਾਨੇਬਾਜ਼ਾਂ ਮਨੂ ਭਾਕਰ ਤੇ ਸਮਰਾਟ ਰਾਣਾ ਅਤੇ ਰਿਦਮ ਸਾਂਗਵਾਨ ਤੇ ਵਿਜੈਵੀਰ ਸਿੱਧੂ ਨੇ ਦੇਇਗੂ ਵਿਚ 15ਵੀਂ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਦੇ ਅੱਜ ਆਖ਼ਰੀ ਦਿਨ ਦਸ ਮੀਟਰ ਏਅਰ ਪਿਸਟਲ ਮਿਕਸਡ ਟੀਮ ਦੇ ਕ੍ਰਮਵਾਰ ਜੂਨੀਅਰ ਅਤੇ ਸੀਨੀਅਰ ਮੁਕਾਬਲਿਆਂ ਵਿਚ ਦੋ ਸੋਨ ਤਗ਼ਮੇ ਜਿੱਤੇ। ਭਾਰਤ ਨੇ ਇਸ ਟੂਰਨਾਮੈਂਟ ਵਿਚ ਦਬਦਬਾ ਬਣਾਉਂਦਿਆਂ 28 ਵਿਚੋਂ ਕੁੱਲ 25 ਸੋਨ ਤਗ਼ਮੇ ਜਿੱਤੇ ਹਨ। ਰਿਦਮ ਸਾਂਗਵਾਨ ਅਤੇ ਵਿਜੈਵੀਰ ਸਿੱਧੂ ਨੇ ਏਅਰ ਪਿਸਟਲ ਮਿਸਕਡ ਟੀਮ ਦੇ ਫਾਈਨਲ ਮੁਕਾਬਲੇ ਵਿਚ ਕਜ਼ਾਖਸਤਾਨ ਦੇ ਵਲੇਰੀ ਰਾਖਿਮਜ਼ਾਨ ਅਤੇ ਇਰੀਨਾ ਯੂਨੁਸਮੇਤੋਵਾ ਨੂੰ 17-3 ਨਾਲ ਹਰਾਇਆ। ਇਸੇ ਤਰ੍ਹਾਂ ਜੂਨੀਅਰ ਏਅਰ ਪਿਸਟਲ ਮਿਕਸਡ ਟੀਮ ਵਿਚ ਮਨੂ ਭਾਕਰ ਅਤੇ ਸਮਰਾਟ ਰਾਣਾ ਨੇ ਉਜ਼ਬੇਕਿਸਤਾਨ ਦੀ ਜੋੜੀ ਨੂੰ 17-3 ਨਾਲ ਸ਼ਿਕਸਤ ਦਿੱਤੀ।

Share