ਭਾਰਤ ਨੇ ਮਿਆਂਮਾਰ ‘ਚ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਯਾਤਰਾ ਐਡਵਾਇਜ਼ਰੀ

436
Share

ਨਵੀਂ ਦਿੱਲੀ, 4 ਫਰਵਰੀ (ਪੰਜਾਬ ਮੇਲ)- ਮਿਆਂਮਾਰ ‘ਚ ਤਖਤਾਪਲਟ ਦਾ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਵਿਰੋਧ ਕੀਤਾ ਹੈ। ਅਮਰੀਕਾ ਨੇ ਜਿਥੇ ਮਿਆਂਮਾਰ ‘ਤੇ ਪਾਬੰਦੀਆਂ ਲਾਉਣ ਦੀ ਚਿਤਾਵਨੀ ਦਿੱਤੀ ਹੈ ਉੱਥੇ ਭਾਰਤ ਨੇ ਮਿਆਂਮਾਰ ‘ਚ ਆਪਣੇ ਨਾਗਰਿਕਾਂ ਲਈ ਚਿੰਤਾ ਜਤਾਉਂਦੇ ਹੋਏ ਨਵੀਂ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ। ਯਾਂਗੂਨ ਸਥਿਤ ਭਾਰਤੀ ਦੂਤਘਰ ਨੇ ਮਿਆਂਮਾਰ ‘ਚ ਫੌਜੀ ਤਖਤਾਪਲਟ ਅਤੇ ਇਸ ਤੋਂ ਬਾਅਦ ਹੋਏ ਰਾਜਨੀਤਿਕ ਘਟਨਾਕ੍ਰਮ ਤੋਂ ਬਾਅਦ ਐਡਵਾਈਜ਼ਰੀ ਜਾਰੀ ਕਰ ਕੇ ਉਥੇ ਰਹਿ ਰਹੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜ਼ਰੂਰੀ ਸਾਵਧਾਨੀ ਵਰਤਣ ਅਤੇ ਬੇਲੋੜੀ ਯਾਤਰਾ ਤੋਂ ਬਚਣ।

ਸਲਾਹ-ਮਸ਼ਵਰੇ ‘ਚ ਕਿਹਾ ਗਿਆ ਕਿ ਉਹ ਲੋੜ ਪੈਣ ‘ਤੇ ਦੂਤਘਰ ਨਾਲ ਸੰਪਰਕ ਕਰ ਸਕਦੇ ਹਨ। ਭਾਰਤ ਨੇ ਮਿਆਂਮਾਰ ‘ਚ ਫੌਜੀ ਤਖਤਾਪਲਟ ਅਤੇ ਚੋਟੀ ਦੇ ਨੇਤਾਵਾਂ ਨੂੰ ਹਿਰਾਸਤ ‘ਚ ਲਏ ਜਾਣ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ‘ਚ ਕਾਨੂੰਨ ਦਾ ਸਾਸ਼ਨ ਬਣਿਆ ਰਹਿਣਾ ਚਾਹੀਦਾ ਅਤੇ ਲੋਕਤੰਤਰੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਣਾ ਚਾਹੀਦਾ।


Share