ਭਾਰਤ ਨੇ ਦੂਜੇ ਟੈਸਟ ’ਚ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ, ਲੜੀ 1-1 ਨਾਲ ਬਰਾਬਰ

328
Share

ਚੇੱਨਈ, 16 ਫਰਵਰੀ (ਪੰਜਾਬ ਮੇਲ)- ਇਥੇ ਭਾਰਤ ਨੇ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ।ਅਕਸ਼ਰ ਪਟੇਲ ਅਤੇ ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਨੂੰ ਆਪਣੀਆਂ ਫਿਰਕੀ ਗੇਂਦਾਂ ਦੇ ਜਾਲ ਵਿੱਚ ਫਸਾ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਪਟੇਲ ਨੇ 60 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਉਹ ਆਪਣੇ ਪਹਿਲੇ ਮੈਚ ਵਿੱਚ ਪੰਜ ਵਿਕਟਾਂ ਲੈਣ ਵਾਲਾ ਨੌਵਾਂ ਭਾਰਤੀ ਹੈ। ਭਾਰਤ ਦੀ ਦੂਜੀ ਪਾਰੀ ਵਿੱਚ ਸੈਂਕੜਾ ਕਾਰਨ ਵਾਲੇ ਅਸ਼ਿਵਨ ਨੇ 53 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਕੁਲਦੀਪ ਯਾਦਵ ਨੇ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਨਾਲ ਇੰਗਲੈਂਡ ਦੀ ਟੀਮ 482 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੁਪਹਿਰ ਦੇ ਖਾਣੇ ਤੋਂ ਕੁੱਝ ਦੇਰ ਬਾਅਦ 164 ਦੌੜਾਂ ’ਤੇ ਢੇਰ ਹੋ ਗਈ।


Share