ਭਾਰਤ ਨੇ ਚੌਥੇ ਟੈਸਟ ’ਚ ਇੰਗਲੈਂਡ ਨੂੰ ਹਰਾ ਕੇ 3-1 ਨਾਲ ਜਿੱਤੀ ਲੜੀ

196
Share

– ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਨਿਊਜ਼ੀਲੈਂਡ ਨਾਲ ਹੋਵੇਗੀ ਟੱਕਰ
ਅਹਿਮਦਾਬਾਦ, 6 ਮਾਰਚ (ਪੰਜਾਬ ਮੇਲ)- ਇੱਥੇ ਭਾਰਤ ਨੇ ਚੌਥੇ ਤੇ ਆਖ਼ਰੀ ਕਿ੍ਰਕਟ ਟੈਸਟ ਮੈਚ ’ਚ ਇੰਗਲੈਂਡ ਨੂੰ ਇਕ ਪਾਰੀ ਤੇ 25 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਲੜੀ 3-1 ਨਾਲ ਜਿੱਤ ਲਈ। ਭਾਰਤੀ ਕਿ੍ਰਕਟ ਟੀਮ ਲੀਗ ਪੜਾਅ ਦੌਰਾਨ 12 ਜਿੱਤਾਂ, ਚਾਰ ਹਾਰਾਂ ਤੇ ਇੱਕ ਡਰਾਅ ਮਗਰੋਂ 520 ਅੰਕ ਹਾਸਲ ਕਰ ਕੇ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸੂਚੀ ਵਿਚ ਸਿਖਰ ’ਤੇ ਪਹੁੰਚ ਗਈ ਹੈ। ਨਿਊਜ਼ੀਲੈਂਡ ਦੀ ਟੀਮ ਸੱਤ ਜਿੱਤਾਂ ਅਤੇ ਚਾਰ ਹਾਰਾਂ ਮਗਰੋਂ 420 ਅੰਕਾਂ ਲੈ ਕੇ ਦੂਜੇ ਸਥਾਨ ’ਤੇ ਰਹੀ। ਭਾਰਤ ਹੁਣ ਇਸ ਸਾਲ ਜੂਨ ਵਿਚ ਫਾਈਨਲ ਮੈਚ ਦੌਰਾਨ ਨਿਊਜ਼ੀਲੈਂਡ ਨਾਲ ਭਿੜੇਗਾ। ਭਾਰਤੀ ਸਪਿੰਨਰ ਆਰ. ਅਸ਼ਵਿਨ ਨੇ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਦੌਰਾਨ 30 ਵਿਕਟਾਂ ਲਈਆਂ ਅਤੇ ਸੈਂਕੜੇ ਸਣੇ 180 ਦੌੜਾਂ ਵੀ ਬਣਾਈਆਂ। ਉਹ ‘ਮੈਨ ਆਫ ਦਿ ਸੀਰੀਜ਼’ ਅਤੇ ਚੌਥੇ ਟੈਸਟ ’ਚ ਸੈਂਕੜਾ ਮਾਰਨ ਵਾਲਾ ਰਿਸ਼ਭ ਪੰਤ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ।

Share