ਕਿਹਾ: ਸਾਨੂੰ ਓ.ਆਈ.ਸੀ. ਤੋਂ ਇਹ ਉਮੀਦ ਨਹੀਂ ਸੀ
-ਹੁਰੀਅਤ ਕਾਨਫਰੰਸ ਦੇ ਚੇਅਰਮੈਨ ਨੂੰ ਓ.ਆਈ.ਸੀ. ਮੀਟਿੰਗ ਲਈ ਸੱਦਾ ਭੇਜਣ ਦਾ ਮਾਮਲਾ
ਨਵੀਂ ਦਿੱਲੀ, 17 ਮਾਰਚ (ਪੰਜਾਬ ਮੇਲ)- ਭਾਰਤ ਨੇ ਅਗਲੇ ਹਫਤੇ ਇਸਲਾਮਾਬਾਦ ’ਚ ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕੋਆਪਰੇਸ਼ਨ (ਓ.ਆਈ.ਸੀ.) ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਤਜਵੀਜ਼ਤ ਮੀਟਿੰਗ ’ਚ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਨੂੰ ਦਿੱਤੇ ਸੱਦੇ ਲਈ ਜਥੇਬੰਦੀ ਨੂੰ ਜੰਮ ਕੇ ਭੰਡਿਆ ਹੈ। ਵਿਦੇੇਸ਼ ਮੰਤਰਾਲੇੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਨਵੀਂ ਦਿੱਲੀ ਨੂੰ ਓ.ਆਈ.ਸੀ. ਤੋਂ ਇਹ ਉਮੀਦ ਨਹੀਂ ਸੀ ਕਿ ਉਹ ਦਹਿਸ਼ਤੀ ਤੇ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ੁਮਾਰ ਜਥੇਬੰਦੀਆਂ ਤੇ ਆਗੂਆਂ ਨੂੰ ਇੰਜ ਹੱਲਾਸ਼ੇਰੀ ਦੇਵੇਗਾ। ਬਾਗਚੀ ਨੇ ਕਿਹਾ ਕਿ ਭਾਰਤ ਦੇਸ਼ ਦੀ ਏਕਤਾ ’ਚ ਵਿਗਾੜ ਪਾਉਣ ਦੇ ਨਾਲ ਇਸ ਦੀ ਪ੍ਰਭੂਸੱਤਾ ਤੇ ਪ੍ਰਾਦੇੇਸ਼ਕ ਅਖੰਡਤਾ ਦਾ ਉਲੰਘਣ ਕਰਦੀਆਂ ਕਾਰਵਾਈਆਂ ਨੂੰ ਗੰਭੀਰਤਾ ਨਾਲ ਲੈਂਦਾ ਹੈ।