ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਅਸਥਾਈ ਮੈਂਬਰ ਚੁਣਿਆ ਗਿਆ

670
Share

ਸੰਯੁਕਤ ਰਾਸ਼ਟਰ, 18 ਜੂਨ (ਪੰਜਾਬ ਮੇਲ)- ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਅਸਥਾਈ ਮੈਂਬਰ ਚੁਣਿਆ ਗਿਆ ਹੈ। ਬਿਨਾਂ ਮੁਕਾਬਲਾ ਚੁਣੇ ਜਾਣ ਤੋਂ ਬਾਅਦ ਭਾਰਤ ਹੁਣ 2021-22 ਦੇ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਦੀ ਸਰਬੋਤਮ ਸੰਸਥਾ ਦਾ ਅਸਥਾਈ ਮੈਂਬਰ ਬਣੇਗਾ। ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਮਹਾਂਸਭਾ ਨੇ ਰਾਸ਼ਟਰਪਤੀ, ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰਾਂ ਤੇ ਆਰਥਿਕ ਤੇ ਸਮਾਜਿਕ ਕੌਂਸਲ ਦੇ ਮੈਂਬਰਾਂ ਲਈ ਇਸ ਦੇ 75ਵੇਂ ਸੈਸ਼ਨ ਲਈ ਚੋਣਾਂ ਕਰਵਾਈਆਂ।
ਦੱਸ ਦਈਏ ਕਿ ਭਾਰਤ ਪਹਿਲਾਂ 1950 ਵਿੱਚ ਇੱਕ ਅਸਥਾਈ ਮੈਂਬਰ ਵਜੋਂ ਚੁਣਿਆ ਗਿਆ ਸੀ ਤੇ ਹੁਣ ਅੱਠਵੀਂ ਵਾਰ ਇਸ ਜ਼ਿੰਮੇਵਾਰੀ ਨੂੰ ਹਾਸਲ ਕਰਨ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 193 ਮੈਂਬਰੀ ਮਹਾਂਸਭਾ ਦੇ 75ਵੇਂ ਇਜਲਾਸ ਦੇ ਰਾਸ਼ਟਰਪਤੀ ਦੀ ਚੋਣ ਤੋਂ ਇਲਾਵਾ, ਸੁਰੱਖਿਆ ਕੌਂਸਲ ਦੇ ਪੰਜ ਆਰਜ਼ੀ ਮੈਂਬਰ ਤੇ ਆਰਥਿਕ ਅਤੇ ਸਮਾਜਿਕ ਕੌਂਸਲ ਦੇ ਮੈਂਬਰਾਂ ਦੀ ਚੋਣ ਕੋਰੋਨਾ ਮਹਾਂਮਾਰੀ ਕਾਰਨ ਲੱਗੀ ਪਾਬੰਦੀਆਂ ਕਾਰਨ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿਖੇ ਕੀਤੀ ਜਾਵੇਗੀ।
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਕੁੱਲ 15 ਦੇਸ਼ ਹਨ। ਉਨ੍ਹਾਂ ‘ਚੋਂ ਪੰਜ (ਅਮਰੀਕਾ, ਰੂਸ, ਫਰਾਂਸ, ਯੂਕੇ ਤੇ ਚੀਨ) ਸਥਾਈ ਮੈਂਬਰ ਹਨ। ਜਦਕਿ ਹਰ ਸਾਲ ਸੰਯੁਕਤ ਰਾਸ਼ਟਰ ਮਹਾਂਸਭਾ ਦੋ ਸਾਲਾਂ ਦੇ ਕਾਰਜਕਾਲ ਲਈ ਪੰਜ ਅਸਥਾਈ ਮੈਂਬਰਾਂ (ਕੁਲ 10 ‘ਚੋਂ) ਦੀ ਚੋਣ ਕਰਦੀ ਹੈ। 2021-22 ਦੇ ਕਾਰਜਕਾਲ ਲਈ ਏਸ਼ੀਆ-ਪ੍ਰਸ਼ਾਂਤ ਖੇਤਰ ਤੋਂ ਆਰਜ਼ੀ ਸੀਟ ਲਈ ਭਾਰਤ ਇਕਲੌਤਾ ਉਮੀਦਵਾਰ ਸੀ।
ਭਾਰਤ ਦੀ ਜਿੱਤ ਇਸ ਲਈ ਵੀ ਮੰਨੀ ਜਾ ਰਹੀ ਸੀ ਕਿਉਂਕਿ ਉਹ ਇਸ ਖੇਤਰ ਦੀ ਇਕੋ ਇਕ ਸੀਟ ਲਈ ਉਮੀਦਵਾਰ ਹੈ। ਪਿਛਲੇ ਸਾਲ ਜੂਨ ‘ਚ ਚੀਨ ਅਤੇ ਪਾਕਿਸਤਾਨ ਸਮੇਤ 55 ਮੈਂਬਰੀ ਏਸ਼ੀਆ-ਪ੍ਰਸ਼ਾਂਤ ਸਮੂਹ ਨੇ ਨਵੀਂ ਸਰਬਸੰਮਤੀ ਨਾਲ ਨਵੀਂ ਦਿੱਲੀ ਦੀ ਉਮੀਦਵਾਰੀ ਦੀ ਹਮਾਇਤ ਕੀਤੀ ਸੀ।

Share