ਨਵੀਂ ਦਿੱਲੀ, 9 ਅਕਤੂਬਰ (ਪੰਜਾਬ ਮੇਲ)- ਸਵਿਸ ਬੈਂਕ ਖਾਤਿਆਂ ‘ਤੇ ਸਵੈਚਲਿਤ ਜਾਣਕਾਰੀ ਪ੍ਰਣਾਲੀ ਦੇ ਲੈਣ–ਦੇਣ ਦੇ ਤਹਿਤ ਭਾਰਤ ਨੂੰ ਜਾਣਕਾਰੀ ਦਾ ਇੱਕ ਹੋਰ ਸੈੱਟ ਮਿਲਿਆ ਹੈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸਵਿਟਜ਼ਰਲੈਂਡ ਨੇ ਕਿਹਾ ਕਿ 31 ਲੱਖ ਵਿੱਤੀ ਖਾਤਿਆਂ ਬਾਰੇ ਜਾਣਕਾਰੀ 86 ਦੇਸ਼ਾਂ ਨਾਲ ਸਾਂਝੀ ਕੀਤੀ ਗਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਤੰਬਰ 2019 ਵਿਚ ਸਵਿਟਜ਼ਰਲੈਂਡ ਨੇ ਭਾਰਤ ਸਮੇਤ 75 ਦੇਸ਼ਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਕਾਲੇ ਧਨ ਨਾਲ ਲੜਨ ਵੱਲ ਇੱਕ ਵੱਡੇ ਕਦਮ ਦੇ ਤੌਰ ‘ਤੇ ਭਾਰਤ ਨੂੰ ਸਵਿਸ ਬੈਂਕ ਵਿੱਚ ਆਪਣੇ ਨਾਗਰਿਕਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ।