ਭਾਰਤ ਨੂੰ ਸਰਹੱਦ ’ਤੇ ਤਣਾਅ ਘਟਾਉਣ ਲਈ ਮੌਜੂਦਾ ਸਕਾਰਾਤਮਕ ਮਾਹੌਲ ਦਾ ਲਾਹਾ ਲੈਣਾ ਚਾਹੀਦਾ ਹੈ : ਚੀਨ

119
Share

ਪੇਈਚਿੰਗ, 11 ਅਪ੍ਰੈਲ (ਪੰਜਾਬ ਮੇਲ)- ਪੂਰਬੀ ਲੱਦਾਖ ਦੇ ਬਾਕੀ ਇਲਾਕਿਆਂ ਤੋਂ ਫੌਜਾਂ ਦੀ ਵਾਪਸੀ ’ਤੇ ਚੀਨ ਅਤੇ ਭਾਰਤ ਵਿਚਾਲੇ ਗੱਲਬਾਤ ਦੇ ਨਵੇਂ ਦੌਰ ਦੀ ਅਸਫਲਤਾ ਦੇ ਬਾਅਦ ਚੀਨੀ ਫੌਜ ਨੇ ਕਿਹਾ ਹੈ ਕਿ ਭਾਰਤ ਨੂੰ ਸਰਹੱਦ ’ਤੇ ਤਣਾਅ ਘਟਾਉਣ ਲਈ ਮੌਜੂਦਾ ਸਕਾਰਾਤਮਕ ਮਾਹੌਲ ਦਾ ਲਾਹਾ ਲੈਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਵਿਚਾਲੇ 13 ਘੰਟਿਆਂ ਤੱਕ ਚੱਲੀ 11ਵੇਂ ਗੇੜ ਦੀ ਫੌਜੀ ਗੱਲਬਾਤ ਤੋਂ ਇਕ ਦਿਨ ਬਾਅਦ ਸ਼ਨਿਚਰਵਾਰ ਨੂੰ ਭਾਰਤੀ ਫੌਜ ਨੇ ਬਿਆਨ ’ਚ ਕਿਹਾ ਦੋਵਾਂ ਮੁਲਕਾਂ ਵਿਚਾਲੇ ਪੂਰਬੀ ਲੱਦਾਖ ਦੇ ਹੌਟ ਸਪਰਿੰਗ, ਗੋਗਰਾ ਤੇ ਦੇਪਸਾਂਗ ਵਿਚ ਝਗੜੇ ਵਾਲੇ ਇਲਾਕਿਆਂ ਤੋਂ ਫੌਜ ਦੀ ਵਾਪਸੀ ਸਬੰਧੀ ਵਿਸਥਾਰ ਨਾਲ ਚਰਚਾ ਹੋਈ।

Share