ਭਾਰਤ ਨੂੰ ਰੂਸ ਤੋਂ ਸਪੁੂਤਨਿਕ ਵੈਕਸੀਨ ਦੀ ਪਹਿਲੀ ਖੇਪ ਮਿਲੀ

108
Share

ਨਵੀਂ ਦਿੱਲੀ, 1 ਮਈ (ਪੰਜਾਬ ਮੇਲ)- ਅਸਿੱਧੇ ਟੈਕਸ ਅਤੇ ਕਸਟਮਜ਼ ਬਾਰੇ ਕੇਂਦਰੀ ਬੋਰਡ (ਸੀ.ਬੀ.ਆਈ.ਸੀ.) ਨੇ ਦੱਸਿਆ ਕਿ ਭਾਰਤ ਨੂੰ ਸ਼ਨਿੱਚਰਵਾਰ ਨੂੰ ਰੂਸ ਤੋਂ ਸਪੂਤਨਿਕ-ਵੀ ਵੈਕਸੀਨ ਦੀ ਪਹਿਲੀ ਖੇਪ ਮਿਲ ਗਈ। ਸੀ.ਬੀ.ਆਈ.ਸੀ. ਨੇ ਇਕ ਟਵੀਟ ਵਿਚ ਕਿਹਾ ਕਿ ਹੈਦਰਾਬਾਦ ਕਸਟਮਜ਼ ਨੇ ਰੂਸ ਤੋਂ ਦਰਾਮਦ ਕੋਵਿਡ-19 ਵੈਕਸੀਨ ਦੀ ਨਿਕਾਸੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕੀਤੀ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਟਵੀਟ ਕੀਤਾ, ‘‘ਹੈਦਰਾਬਾਦ ਕਸ਼ਟਮਜ਼, ਸਮੇਂ ’ਤੇ ਲੋੜੀਂਦਾ ਕੰਮ। ਇਹ ਸਮੇਂ ਦੀ ਮੰਗ ਹੈ।’’ ਸਰਕਾਰ ਨੇ ਅਪ੍ਰੈਲ ਵਿਚ ਕਰੋਨਾ ਦੀ ਲਾਗ ਰੋਕਣ ਲਈ ਵਿਦੇਸ਼ੀ ਟੀਕਿਆਂ ਦੀ ਹੰਗਾਮੀ ਵਰਤੋਂ ਦੀ ਇਜਾਜ਼ਤ ਦਿੱਤੀ ਸੀ ਅਤੇ ਉਨ੍ਹਾਂ ਦਰਾਮਦ ’ਤੇ ਟੈਕਸ ਮੁਆਫ਼ ਕਰ ਦਿੱਤਾ ਸੀ। ਰੂਸ ਨੇ 11 ਅਗਸਤ 2020 ਨੂੰ ਕਰੋਨਾ ਵੈਕਸੀਨ ਸਪੂਤਨਿਕ-ਵੀ ਨੂੰ ਮਨਜ਼ੂਰੀ ਦਿੱਤੀ ਸੀ।

Share