ਭਾਰਤ ਨੂੰ ਮਿਲ ਸਕਦੈ ਓਲੰਪਿਕ-2036 ਦੀ ਮੇਜ਼ਬਾਨੀ ਦਾ ਮੌਕਾ!

46
Share

ਨਵੀਂ ਦਿੱਲੀ, 27 ਜੂਨ (ਪੰਜਾਬ ਮੇਲ)- ਭਾਰਤ ਨੂੰ 2036 ਵਿਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਮੌਕਾ ਮਿਲ ਸਕਦਾ ਹੈ। ਰੂਸ ਨੇ ਕਿਹਾ ਕਿ 2036 ਵਿਚ ਓਲੰਪਿਕ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰਨ ਵਿਚ ਉਹ ਭਾਰਤ ਦੀ ਮਦਦ ਕਰੇਗਾ।
ਜੇਕਰ ਭਾਰਤ ਨੂੰ 2036 ਓਲੰਪਿਕ ਦੀ ਮੇਜ਼ਬਾਨੀ ਦਾ ਮੌਕਾ ਮਿਲਦਾ ਹੈ, ਤਾਂ ਪਹਿਲੀ ਵਾਰ ਓਲੰਪਿਕ ਖੇਡਾਂ ਦਾ ਆਯੋਜਨ ਭਾਰਤ ਵਿਚ ਹੋਵੇਗਾ। ਯੂਕਰੇਨ ’ਤੇ ਹਮਲੇ ਤੋਂ ਬਾਅਦ ਰੂਸ ਨੂੰ ਕੌਮਾਂਤਰੀ ਤੌਰ ’ਤੇ ਖੇਡ ਜਗਤ ਤੋਂ ਅਣਗੌਲਿਆ ਕੀਤਾ ਗਿਆ। ਅਜਿਹੇ ਵਿਚ ਰੂਸ, ਭਾਰਤ ਦੀ ਮਦਦ ਦੇ ਲਈ ਤਿਆਰ ਹੈ। ਹਾਲਾਂਕਿ ਕੌਮਾਂਤਰੀ ਓਲੰਪਿਕ ਕਮੇਟੀ ਹੀ ਇਸ ਬਾਰੇ ਵਿਚ ਆਖਰੀ ਫੈਸਲਾ ਲਵੇਗੀ ਕਿ 2036 ਓਲੰਪਿਕ ਦੀ ਮੇਜ਼ਬਾਨੀ ਕਿਸ ਨੂੰ ਦਿੱਤੀ ਜਾਵੇਗੀ।
ਹਾਲਾਂਕਿ ਇਸ ਬਾਰੇ ਵਿਚ ਕੋਈ ਠੋਸ ਅਧਿਕਾਰਤ ਕਦਮ ਨਹੀਂ ਚੁੱਕੇ ਗਏ , ਭਾਰਤ ਨੇ ਅਹਿਮਾਦਾਬਾਦ ਵਿਚ 2036 ਖੇਡਾਂ ਦੀ ਮੇਜ਼ਬਾਨੀ ਦੇ ਲਈ ਵਾਰ-ਵਾਰ ਆਪਣੀ ਇੱਛਾ ਜਤਾਈ ਹੈ।
ਪਿਛਲੇ ਸਾਲ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਇੱਕ ਵਿਲੱਖਣ ਬੋਲੀ ਦਾ ਪ੍ਰਸਤਾਵ ਰੱਖਿਆ ਸੀ, ਜਿਸ ਵਿਚ ਅਹਿਮਦਾਬਾਦ ਨੂੰ ਕੇਂਦਰ ਵਿਚ ਰੱਖ ਕੇ ਆਸ-ਪਾਸ ਦੇ ਸ਼ਹਿਰਾਂ ਵਿਚ ਓਲੰਪਿਕ ਦੇ ਆਯੋਜਨ ਦੀ ਗੱਲ ਕਹੀ ਗਈ ਸੀ। ਦੋ ਮਹੀਨੇ ਪਹਿਲਾਂ ਗੁਜਰਾਤ ਦੇ ਬੁਲਾਰੇ ਕਮਲ ਤਿ੍ਰਵੇਦੀ ਨੇ ਗੁਜਰਾਤ ਹਾਈ ਕੋਰਟ ਨੂੰ ਦੱਸਿਆ ਸੀ ਕਿ ਅਸੀਂ 2036 ਦੇ ਓਲੰਪਿਕ ਦੀ ਤਿਆਰੀ ਕਰ ਰਹੇ ਹਾਂ ਅਤੇ 2025 ਵਿਚ ਓਲੰਪਿਕ ਕਮੇਟੀ ਇੱਥੇ ਦਾ ਦੌਰਾ ਕਰੇਗੀ। ਨਰਿੰਦਰ ਮੋਦੀ ਸਟੇਡੀਅਮ ਦੇ ਉਦਘਾਟਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਸੀ ਕਿ ਹੁਣ ਅਸੀਂ ਓਲੰਪਿਕ ਦੀ ਮੇਜ਼ਬਾਨੀ ਕਰਨ ਦੇ ਸਮਰਥ ਹਾਂ।

Share