ਭਾਰਤ ਨੂੰ ਕੋਰੋਨਾ ਵੈਕਸੀਨ ਦੀ 10 ਕਰੋੜ ਡੋਜ਼ ਦੇਵੇਗਾ ਰੂਸ!

584

ਮੁੰਬਈ, 17 ਸਤੰਬਰ (ਪੰਜਾਬ ਮੇਲ)- ਰੂਸ ਦੇ ਆਰ. ਡੀ. ਆਈ. ਐੱਫ. (ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ) ਨੇ ਭਾਰਤ ‘ਚ ਕੋਰੋਨਾਵਾਇਰਸ ਦੀ ਵੈਕਸੀਨ ਸਪੂਤਨਿਕ-5 ਦੇ ਕਲੀਨਿਕਲ ਟਰਾਇਲ ਅਤੇ ਡਿਸਟ੍ਰੀਬਿਊਸ਼ਨ ਲਈ ਡਾ. ਰੈਡੀਜ਼ ਲੈਬ ਨਾਲ ਸਮਝੌਤਾ ਕਰ ਲਿਆ ਹੈ। ਦੋਵੇਂ ਕੰਪਨੀਆਂ ਵਿਚਕਾਰ ਹੋਏ ਸਮਝੌਤੇ ਮੁਤਾਬਕ ਆਰ. ਡੀ. ਆਈ. ਐੱਫ. ਭਾਰਤੀ ਕੰਪਨੀ ਨੂੰ ਵੈਕਸੀਨ ਦੀ 10 ਕਰੋੜ ਡੋਜ਼ ਦੀ ਸਪਲਾਈ ਕਰੇਗੀ। ਆਰ. ਡੀ. ਆਈ. ਐੱਫ. ਦੇ ਸੀ. ਈ. ਓ. ਕਰਿਲ ਦਮਿਤਰੀਵ ਨੇ ਈ. ਟੀ. ਨੂੰ ਦੱਸਿਆ ਕਿ ਸਪੂਤਨਿਕ-5 ਵੈਕਸੀਨ ਐਡਨੋਵਾਇਰਲ ਵੈਕਟਰ ਪਲੇਟਫਾਰਮ ‘ਤੇ ਆਧਾਰਿਤ ਹੈ ਅਤੇ ਜੇਕਰ ਇਸ ਦਾ ਟਰਾਇਲ ਸਫ਼ਲ ਹੁੰਦਾ ਹੈ ਤਾਂ ਇਹ ਨਵੰਬਰ ਤੱਕ ਭਾਰਤ ‘ਚ ਉਪਲੱਬਧ ਹੋਵੇਗੀ। ਆਰ. ਡੀ. ਆਈ. ਐੱਫ. ਦੇ ਨਾਲ ਹੀ ਚਾਰ ਹੋਰ ਭਾਰਤੀ ਕੰਪਨੀਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਜੋ ਭਾਰਤ ‘ਚ ਇਹ ਵੈਕਸੀਨ ਬਣਾਏਗੀ। ਕੰਪਨੀ ਨੇ ਕਿਹਾ ਕਿ ਰੂਸੀ ਵੈਕਸੀਨ ਐਡਨੋਵਾਇਰਲ ਵੈਕਟਰ ਪਲੇਟਫਾਰਮ ‘ਤੇ ਆਧਾਰਿਤ ਹੈ ਅਤੇ ਦਹਾਕਿਆਂ ਤੱਕ ਇਸ ‘ਤੇ 250 ਤੋਂ ਜ਼ਿਆਦਾ ਕਲੀਨੀਕਲ ਸਟੱਡੀਜ਼ ਹੋ ਚੁੱਕੀਆਂ ਹਨ। ਇਸ ਨੂੰ ਸੁਰੱਖਿਅਤ ਪਾਇਆ ਗਿਆ ਹੈ। ਇਸ ਦੇ ਕੋਈ ਲੰਬੇ ਸਮੇਂ ਤੱਕ ਖ਼ਤਰਨਾਕ ਪ੍ਰਭਾਵ ਦੇਖਣ ਨੂੰ ਨਹੀਂ ਮਿਲੇ ਹਨ।