ਭਾਰਤ ਦੇ 12 ਸੂਬਿਆਂ ’ਚ ਫੈਲਿਆ ਬਰਡ ਫਲੂ

433
Share

ਨਵੀਂ ਦਿੱਲੀ, 23 ਜਨਵਰੀ (ਪੰਜਾਬ ਮੇਲ)- ਕੇਂਦਰ ਨੇ ਅੱਜ ਸਪਸ਼ਟ ਕੀਤਾ ਹੈ ਕਿ ਪੋਲਟਰੀ ਫਾਰਮਾਂ ਵਿਚ ਬਰਡ ਫਲੂ ਦੇਸ਼ ਦੇ ਨੌਂ ਸੂਬਿਆਂ ਵਿਚ ਫੈਲ ਚੁੱਕਾ ਹੈ। ਇਹ ਸੂਬੇ ਕੇਰਲ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਉਤਰਾਖੰਡ, ਗੁਜਰਾਤ, ਉਤਰ ਪ੍ਰਦੇਸ਼ ਤੇ ਪੰਜਾਬ ਹਨ ਜਦਕਿ ਕਾਂ ਤੇ ਹੋਰ ਪਰਵਾਸੀ ਪੰਛੀਆਂ ’ਚ ਏਵੀਅਨ ਇਨਫਲੂਐਂਜਾ ਦੇਸ਼ ਦੇ 12 ਸੂਬਿਆਂ ’ਚ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚ ਉਕਤ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਦਿੱਲੀ ਤੇ ਜੰਮੂ-ਕਸ਼ਮੀਰ ਸ਼ਾਮਲ ਹਨ।

Share