ਭਾਰਤ ਦੇ ਹਸਪਤਾਲਾਂ ’ਚ ਵਧ ਰਹੀ ਭੀੜ ਕਾਰਨ ਹੋ ਰਹੇ ਨੇ ਹਾਲਾਤ ਖਰਾਬ: ਡਬਲਯੂ.ਐੱਚ.ਓ.

99
Share

ਜਨੇਵਾ, 27 ਅਪ੍ਰੈਲ (ਪੰਜਾਬ ਮੇਲ)- ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਅੱਜ ਕਿਹਾ ਹੈ ਕਿ ਭਾਰਤ ਦੇ ਹਸਪਤਾਲਾਂ ’ਚ ਲੋਕ ਹਲਕਾ ਬੁਖਾਰ ਹੋਣ ’ਤੇ ਵੀ ਜਾ ਰਹੇ ਹਨ, ਜਿਸ ਕਾਰਨ ਹਸਪਤਾਲਾਂ ’ਚ ਭੀੜ ਵਧ ਰਹੀ ਹੈ ਤੇ ਕਰੋਨਾ ਕਾਰਨ ਹਾਲਾਤ ਹੋਰ ਖਰਾਬ ਹੋ ਰਹੇ ਹਨ। ਭਾਰਤ ਵਿਚ ਕਰੋਨਾ ਰੋਕੂ ਟੀਕਾਕਰਨ ਦੀ ਦਰ ਘੱਟ ਹੈ ਤੇ ਉਥੇ ਕਰੋਨਾ ਦਾ ਨਵਾਂ ਰੂਪ ਜ਼ਿਆਦਾ ਖਤਰਨਾਕ ਹੈ। ਭਾਰਤ ਵਿਚ 2 ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਤੇ ਉਥੋਂ ਦੇ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਆਕਸੀਜਨ ਤੇ ਜ਼ਰੂਰੀ ਦਵਾਈਆਂ ਨਹੀਂ ਮਿਲ ਰਹੀਆਂ। ਡਬਲਯੂ.ਐੱਚ.ਓ. ਦੇ ਬੁਲਾਰੇ ਨੇ ਕਿਹਾ ਕਿ ਭਾਰਤ ਨੂੰ 4 ਹਜ਼ਾਰ ਆਕਸੀਜਨ ਕੰਸਨਟਰੇਟਰ ਭੇਜੇ ਜਾ ਰਹੇ ਹਨ।


Share