ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਅਮਰੀਕੀ ਦੌਰਾ ਚਰਚਾ ‘ਚ ਰਿਹਾ

220
Share

ਵਾਸ਼ਿੰਗਟਨ ਵਿੱਚ ਪੱਤਰਕਾਰਾਂ ਦੇ ਸਵਾਲਾਂ ਤੇ ਕਈ ਮੁੱਦਿਆਂ ਤੇ ਗੱਲਬਾਤ
ਸੈਕਰਾਮੈਂਟੋ, 15 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੋ ਦਿਨਾਂ ਤੋਂ ਅਮਰੀਕਾ ਵਿੱਚ ਹਨ। ਦੁਵੱਲੇ ਸਬੰਧਾਂ ਲਈ ਮੀਟਿੰਗ ਵਿੱਚ ਦੋਵੇਂ ਦੇਸ਼ਾਂ ਦੇ ਵਿਦੇਸ਼ ਅਤੇ ਸੁਰੱਖਿਆ ਮੰਤਰੀ ਵੀ ਸ਼ਾਮਿਲ ਹਨ। ਅੱਜ ਬੁੱਧਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵਾਸ਼ਿੰਗਟਨ ਚ ਇਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਦੇ ਜਵਾਬ ਦਿੰਦਆਂ ਕਿਹਾ ਕਿ ਜੋ ਤੁਸੀਂ ਭਾਰਤ ਦੇ ਰੂਸ ਤੋਂ ਤੇਲ ਖਰੀਦਣ ਦੀ ਗੱਲ ਕਰਦੇ ਹੋ ਜਿਨਾਂ ਤੇਲ ਯੂਰਪ ਇੱਕ ਦੁਪਿਹਰ ਨੂੰ ਖਰੀਦਦਾ ਹੈ ਉਨਾਂ ਤੇਲ ਤੇਲ ਭਾਰਤ ਇੱਕ ਮਹੀਨੇ ਚ ਖਰੀਦਦਾ ਹੈ। ਜਦੋਂ ਸੋਮਵਾਰ ਨੂੰ ਐਸ ਜੈਸ਼ੰਕਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਉੱਥੇ ਦੇ ਰੱਖਿਆ ਮੰਤਰੀ ਲਾਯਡ ਔਸਟਿਨ ਦੇ ਨਾਲ ਵਾਸ਼ਿੰਗਟਨ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਇਸੇ ਪ੍ਰੈਸ ਕਾਨਫਰੰਸ ਵਿੱਚ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਉੱਤੇ ਉਨ੍ਹਾਂ ਦਾ ਧਿਆਨ ਹੈ। ਵਾਸ਼ਿੰਗਟਨ ਵਿੱਚ ਜਦੋਂ ਅਮਰੀਕੀ ਵਿਦੇਸ਼ ਮੰਤਰੀ ਇਹ ਗੱਲ ਕਹਿ ਰਹੇ ਸਨ ਤਾਂ ਐਸ ਜੈਸ਼ੰਕਰ ਅਤੇ ਰਾਜਨਾਥ ਸਿੰਘ ਵੀ ਮੌਜੂਦ ਸਨ। ਤਦ ਬਲਿਕਨ ਦੀ ਇਸ ਟਿੱਪਣੀ ‘ਤੇ ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਸੀ ਦਿੱਤੀ। ਪਰ ਅੱਜ ਬੁੱਧਵਾਰ ਨੂੰ ਜੈਸ਼ਕੰਰ ਨੇ ਕਿਹਾ, ”ਸੋਮਵਾਰ ਨੂੰ ਵਾਸ਼ਿੰਗਟਨ ‘ਚ 2+2 ਭਾਰਤ ‘ਚ ਮਨੁੱਖੀ ਅਧਿਕਾਰਾਂ ਦੀ ਕੋਈ ਵੀ ਚਰਚਾ ਨਹੀਂ ਹੋਈ ਸੀ, ਲੋਕ ਸਾਡੇ ਬਾਰੇ ਆਪਣੇ ਵਿਚਾਰ ਰੱਖਣ ਦਾ ਹੱਕ ਰੱਖਦੇ ਹਨ, ਪਰ ਇਸੇ ਤਰ੍ਹਾਂ ਸਾਡਾ ਵੀ ਉਨਾਂ ਬਾਰੇ ਵਿਚਾਰ ਰੱਖਣ ਦਾ ਹੱਕ ਹੈ। ਸਾਡੇ ਉਨ੍ਹਾਂ ਹਿਤਾਂ ਦੇ ਨਾਲ ਲਾਬੀਆਂ ਅਤੇ ਵੋਟ ਬੈਂਕ ‘ਤੇ ਵੀ ਬੋਲਣ ਦਾ ਅਧਿਕਾਰ ਹੈ, ਜੋ ਇਨ੍ਹਾਂ ਨੂੰ ਹਵਾ ਦਿੰਦੇ ਹਨ ਅਸੀਂ ਇਸ ਮਾਮਲੇ ਵਿਚ ਚੁੱਪ ਨਹੀਂ ਰਹਾਂਗੇ। ਹੋਰਾਂ ਦੇ ਮਨੁੱਖੀ ਅਧਿਕਾਰਾਂ ਨੂੰ ਵੀ ਲੈ ਕੇ ਸਾਡੀ ਰਾਏ ਹੈ, ਜਦੋਂ ਕਿ ਇਸਦਾ ਸਬੰਧ ਸਾਡੇ ਭਾਈਚਾਰੇ ਨਾਲ ਹੋਵੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਮੈਂ ਤੁਹਾਨੂੰ ਕਹਿ ਸਕਦਾ ਹਾਂ ਕਿ ਅਮਰੀਕਾ ਸਮੇਤ ਇੱਥੇ ਮਨੁੱਖੀ ਅਧਿਕਾਰ ਦੀ ਸਥਿਤੀ ਜਾਨਣ ਲਈ ਸਾਡੇ ਕੋਲ ਕਹਿਣ ਲਈ ਹੈ।”ਵਰਨਣਯੋਗ ਹੈ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪਹਿਲਾਂ ਵਿਦੇਸ਼ ਸਕੱਤਰ ਅਤੇ ਫ੍ਰਾਂਸ, ਤੁਰਕੀ, ਭਾਰਤ ਰੂਸ, ਕਈ ਦੇਸ਼ਾਂ ਵਿੱਚ ਰਾਜਦੂਤ ਰਹਿ ਚੁੱਕੇ ਹਨ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਵਿੱਚ ਮਨੁੱਖੀ ਅਧਿਕਾਰ ਦਾ ਮੁੱਦਾ ਉਦੋਂ ਉਠਾਇਆ ਸੀ, ਜਦੋਂ ਅਮਰੀਕੀ ਨੁਮਾਇੰਦੇ ਇਲਾਹਨ ਉਮਰ ਨੇ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਅਮਰੀਕੀ ਸਰਕਾਰ ਨੇ ਮੋਦੀ ਸਰਕਾਰ ਦੇ ਮਨੁੱਖੀ ਅਧਿਕਾਰਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਫਹ ਇਲਾਹਨ ਉਮਰ ਨੇ ਭਾਰਤ ਦੇ ਮੁਸਲਮਾਨਾਂ ਨੂੰ ਲੈ ਕੇ ਮੋਦੀ ਸਰਕਾਰ ਦੀ ਅਲੋਚਨਾ ਕੀਤੀ ਸੀ। ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਵਰਚੁਅਲ ਬੈਠਕ ਵੀ ਹੋਈ ਸੀ। ਜਦੋਂ ਜੋ ਬਾਈਡਨ ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਕੀਤੀ ਸੀ ਤਾਂ ਵਾਸ਼ਿੰਗਟਨ ਵਿੱਚ ਉਨ੍ਹਾਂ ਦੇ ਨਾਲ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਇਸ ਤੋਂ ਇਲਾਵਾ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲਾਯਡ ਔਸਟੀਨ ਵੀ ਮੌਜੂਦ ਹਨ। ਭਾਰਤੀ ਵਿਦੇਸ਼ ਅਤੇ ਰੱਖਿਆ ਮੰਤਰੀ ਅਮਰੀਕਾ 2+2 ਮੀਟਿੰਗਾਂ ਵਿੱਚ ਸ਼ਾਮਲ ਹੋਏ। ਭਾਰਤ ਅਤੇ ਅਮਰੀਕਾ ਵਿਚਕਾਰ 2+2 ਦੀ ਇਹ ਚੌਥੀ ਸਾਲਾਨਾ ਮੀਟਿੰਗ ਸੀ। ਇਹ ਬੈਠਕ ਉਦੋਂ ਹੋ ਰਹੀ ਸੀ, ਜਦੋਂ ਯੂਕਰੇਨ ਉੱਤੇ ਰੂਸ ਦੇ ਹਮਲੇ ਦਾ ਦੂਸਰਾ ਮਹੀਨਾ ਚੱਲ ਰਿਹਾ ਹੈ।


Share