ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕੋਰੋਨਾਵਾਇਰਸ ਪੌਜ਼ੇਟਿਵ

492
Share

ਨਵੀਂ ਦਿੱਲੀ, 29 ਸਤੰਬਰ (ਪੰਜਾਬ ਮੇਲ)- ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਉਪ ਰਾਸ਼ਟਰਪਤੀ ਸਕੱਤਰੇਤ ਨੇ ਕਿਹਾ ਕਿ ਵੈਂਕਈਆ ਨਾਇਡੂ ਕੋਵਿਡ -19 ਤੋਂ ਸੰਕਰਮਿਤ ਹਨ। ਹਾਲਾਂਕਿ ਉਨ੍ਹਾਂ ‘ਚ ਕੋਈ ਲੱਛਣ ਨਹੀਂ ਸੀ।
ਉਪ ਰਾਸ਼ਟਰਪਤੀ ਦੇ ਟਵੀਟ ਵਿੱਚ ਕਿਹਾ ਗਿਆ, “ਭਾਰਤ ਦੇ ਉਪ ਰਾਸ਼ਟਰਪਤੀ ਦੀ ਕੋਵਿਡ -19 ਰਿਪੋਰਟ ਪੌਜ਼ੇਟਿਵ ਆਈ ਹੈ।” ਅੱਜ ਸਵੇਰੇ ਉਨ੍ਹਾਂ ਦਾ ਰੁਟੀਨ ਟੈਸਟ ਹੋਇਆ ਸੀ। ਉਨ੍ਹਾਂ ‘ਚ ਕੋਈ ਲੱਛਣ ਨਹੀਂ ਸੀ ਅਤੇ ਉਹ ਬਿਲਕੁਲ ਠੀਕ ਹਨ। ਉਹ ਹੋਮ ਕੁਆਰੰਟੀਨ ‘ਚ ਹਨ। ਵੈਂਕਈਆ ਨਾਇਡੂ ਦੀ ਪਤਨੀ ਊਸ਼ਾ ਨਾਇਡੂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।


Share