ਭਾਰਤ ਦੀ ਪਹਿਲੀ ਮਹਿਲਾ ਕਿ੍ਰਕਟ ਕਮੈਂਟੇਟਰ ਚੰਦਰਾ ਨਾਇਡੂ ਦਾ ਦੇਹਾਂਤ

200
Share

ਇੰਦੌਰ (ਮੱਧਪ੍ਰਦੇਸ਼), 4 ਅਪ੍ਰੈਲ (ਪੰਜਾਬ ਮੇਲ)- ਭਾਰਤ ਦੀ ਪਹਿਲੀ ਮਹਿਲਾ ਿਕਟ ਕਮੈਂਟੇਟਰ ਚੰਦਰਾ ਨਾਇਡੂ ਦਾ ਐਤਵਾਰ ਨੂੰ ਇਥੇ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ 88 ਵਰ੍ਹਿਆਂ ਦੇ ਸਨ। ਉਹ ਭਾਰਤ ਦੇ ਪਹਿਲੇ ਟੈਸਟ ਕਪਤਾਨ ਸੀਕੇ ਨਾਇਡੂ ਦੀ ਧੀ ਸਨ। ਚੰਦਰਾ ਨਾਇਡੂ ਦੇ ਭਤੀਜੇ ਅਤੇ ਸਾਬਕਾ ਘਰੇਲੂ ਕਿ੍ਰਕਟਰ ਵਿਜੈ ਨਾਇਡੂ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਉਸ ਦੀ ਮਾਸੀ ਨੇ ਇਥੇ ਮਨੋਰਮਾਗੰਜ ਸਥਿਤ ਆਪਣੇ ਘਰ ’ਚ ਆਖਰੀ ਸਾਹ ਲਿਆ। ਉਨ੍ਹਾਂ ਦੱਸਿਆ ਕਿ ਚੰਦਰਾ ਨਾਇਡੂ ਲੰਮੇ ਸਮੇਂ ਤੋਂ ਉਮਰ ਸਬੰਧੀ ਬਿਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਕੌਮੀ ਚੈਂਪੀਅਨ ਬੰਬੇ ਅਤੇ ਐੱਮ.ਸੀ.ਸੀ. ਦੀਆਂ ਟੀਮਾਂ ਵਿਚਾਲੇ ਇੰਦੌਰ ’ਚ 1977 ਵਿਚ ਖੇਡੇ ਗਏ ਿਕਟ ਮੈਚ ਵਿਚ ਪਹਿਲੀ ਵਾਰ ਕਮੈਂਟਰੀ ਕੀਤੀ ਸੀ।

Share