ਭਾਰਤ ਦੀ ਜੀ.ਡੀ.ਪੀ. ‘ਚ ਭਾਰੀ ਗਿਰਾਵਟ ਦਰਜ

224
Share

-ਪਿਛਲੇ 40 ਸਾਲਾਂ ‘ਚ ਭਾਰਤੀ ਅਰਥਵਿਵਸਥਾ ‘ਚ ਸਭ ਤੋਂ ਵੱਡੀ ਗਿਰਾਵਟ
ਨਵੀਂ ਦਿੱਲੀ, 2 ਸਤੰਬਰ (ਪੰਜਾਬ ਮੇਲ)- ਕੋਰੋਨਾਵਾਇਰਸ ਤੇ ਤਾਲਾਬੰਦੀ ਦਾ ਅਸਰ ਦੇਸ਼ ਦੇ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ‘ਤੇ ਵੀ ਵੇਖਣ ਨੂੰ ਮਿਲਿਆ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ‘ਚ ਭਾਰਤ ਦੀ ਜੀ.ਡੀ.ਪੀ. ‘ਚ 23.9 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਭਾਰਤੀ ਅਰਥਵਿਵਸਥਾ ‘ਚ ਪਿਛਲੇ 40 ਸਾਲ ਤੋਂ ਸਭ ਤੋਂ ਵੱਡੀ ਗਿਰਾਵਟ ਹੈ। ਇਸ ਦੀ ਤੁਲਨਾ ‘ਚ ਪਿਛਲੀ ਤਿਮਾਹੀ ‘ਚ ਜੀ.ਡੀ.ਪੀ. ‘ਚ 3.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਪਿਛਲੇ ਵਿੱਤੀ ਸਾਲ 2019-20 ਦੀ ਤਿਮਾਹੀ ‘ਚ ਜੀ.ਡੀ.ਪੀ. ‘ਚ 5.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਸਰਕਾਰ ਵਲੋਂ ਜੀ.ਡੀ.ਪੀ. ਦੇ ਅੰਕੜੇ ਜਾਰੀ ਕੀਤੇ ਗਏ ਹਨ। 21 ਲੱਖ ਕਰੋੜ ਦੀ ਵਿੱਤੀ ਸਹਾਇਤਾ ਦੇ ਬਾਵਜੂਦ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕਾਰੋਬਾਰ ਤੇ ਆਮ ਲੋਕਾਂ ‘ਤੇ ਭਾਰੀ ਅਸਰ ਪਿਆ ਹੈ। ਨਿਰਮਾਣ, ਮੌਲਿਕ ਢਾਂਚਾ ਤੇ ਸੇਵਾਵਾਂ ਸਮੇਤ ਖੇਤੀਬਾੜੀ ਹੀ ਵੱਖਰਾ ਖੇਤਰ ਸੀ, ਪਰ ਇਸ ਨੂੰ ਵੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ। ਅੰਕੜਿਆਂ ਅਨੁਸਾਰ ਨਿਰਮਾਣ ਖੇਤਰ ‘ਚ ਗ੍ਰਾਸ ਵੈਲਿਊ ਐਡਿਡ ਗ੍ਰੋਥ ‘ਚ ਵੀ ਪਹਿਲੀ ਤਿਮਾਹੀ ‘ਚ 39.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦਈਏ ਕਿ 8 ਮੁੱਢਲੇ ਉਦਯੋਗਾਂ ਦੇ ਉਤਪਾਦਨ ‘ਚ ਜੁਲਾਈ ਮਹੀਨੇ ‘ਚ 9.6 ਫੀਸਦੀ ਦੀ ਕਮੀ ਆਈ ਹੈ ਤੇ ਇਹ ਲਗਾਤਾਰ 5ਵਾਂ ਮਹੀਨਾ ਹੈ, ਜਦੋਂ ਮੁੱਢਲੇ ਉਦਯੋਗਾਂ ਦਾ ਉਤਪਾਦਨ ਘਟਿਆ ਹੈ।


Share