ਭਾਰਤ ਦੀ ਕੇਂਦਰੀ ਕੈਬਨਿਟ ਵੱਲੋਂ ਸਰੋਗੇਸੀ ਬਿੱਲ ‘ਤੇ ਮੋਹਰ

719
Share

ਨਵੀਂ ਦਿੱਲੀ,  27 ਫਰਵਰੀ (ਪੰਜਾਬ ਮੇਲ)- ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਕਿਰਾਏ ਦੀ ਕੁੱਖ ਬਾਰੇ ਸਰੋਗੇਸੀ (ਰੈਗੂਲੇਸ਼ਨ) ਬਿੱਲ, 2020 ਪਾਸ ਕਰ ਦਿੱਤਾ ਹੈ, ਜਿਸ ਵਿਚ ਕਿਸੇ ਵੀ ‘ਇਛੁੱਕ’ ਮਹਿਲਾ ਨੂੰ ਸਰੋਗੇਟ ਮਾਂ ਬਣਨ ਦੀ ਇਜਾਜ਼ਤ ਮਿਲਣ ਅਤੇ ਬਾਂਝ ਭਾਰਤੀ ਜੋੜਿਆਂ ਤੋਂ ਇਲਾਵਾ ਵਿਧਵਾਵਾਂ ਤੇ ਤਲਾਕਸ਼ੁਦਾ ਮਹਿਲਾਵਾਂ ਨੂੰ ਫ਼ਾਇਦਾ ਹੋਣ ਦੀ ਤਜਵੀਜ਼ ਸ਼ਾਮਲ ਹੈ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵਦੇਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਬਿੱਲ ਵਿਚ ਰਾਜ ਸਭਾ ਸਿਲੈਕਟ ਕਮੇਟੀ ਦੀਆਂ ਸਾਰੀਆਂ ਸ਼ਿਫਾਰਿਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਬਿੱਲ ਦਾ ਮਕਸਦ ਕਮਰਸ਼ੀਅਲ ਸਰੋਗੇਸੀ ‘ਤੇ ਪਾਬੰਦੀ ਅਤੇ ਸਵੈ-ਇੱਛਾ ਨਾਲ ਪਰਉਪਕਾਰ ਵਜੋਂ ਸਰੋਗੇਸੀ ਦੀ ਇਜਾਜ਼ਤ ਦੇਣਾ ਹੈ। ਕੈਬਨਿਟ ਮੰਤਰੀ ਸਮ੍ਰਿਤੀ ਇਰਾਨੀ ਨੇ ਦੱਸਿਆ ਕਿ ਪ੍ਰਸਤਾਵਿਤ ਬਿੱਲ ਅਨੁਸਾਰ ਦੇਸ਼ ਵਿਚ ਕੇਵਲ ਭਾਰਤੀ ਜੋੜੇ (ਦੋਵੇਂ ਪਤੀ-ਪਤਨੀ ਭਾਰਤੀ ਮੂਲ ਦੇ ਹੋਣ) ਹੀ ਸਰੋਗੇਸੀ ਕਰਵਾ ਸਕਦੇ ਹਨ। ਇਹ ਬਿੱਲ ਅਗਲੇ ਮਹੀਨੇ ਬਜਟ ਸੈਸ਼ਨ ਦੌਰਾਨ ਸਦਨ ਵਿਚ ਰੱਖੇ ਜਾਣ ਦੀ ਸੰਭਾਵਨਾ ਹੈ।


Share