ਭਾਰਤ ਦੀ ਉੱਤਰੀ ਸਰਹੱਦ ਨਾਲ ਚੀਨ ਨੇ 60 ਹਜ਼ਾਰ ਫੌਜੀ ਕੀਤੇ ਤਾਇਨਾਤ : ਪੋਂਪੀਓ

407
Share

ਵਾਸ਼ਿੰਗਟਨ, 10 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਨੂੰ ‘ਗ਼ਲਤ ਰਵੱਈਏ’ ਅਤੇ ਕਵਾਡ ਸਮੂਹ ਦੇ ਦੇਸ਼ਾਂ ਨੂੰ ਧਮਕੀਆਂ ਦੇਣ ਲਈ ਨਿੰਦਾ ਕਰਦਿਆਂ ਕਿਹਾ ਹੈ ਕਿ ਉਸ ਨੇ ਭਾਰਤ ਦੀ ਉੱਤਰੀ ਸਰਹੱਦ ‘ਤੇ 60,000 ਫੌਜੀ ਤਾਇਨਾਤ ਕੀਤੇ ਹਨ। ਅਮਰੀਕਾ, ਜਾਪਾਨ, ਭਾਰਤ ਅਤੇ ਆਸਟਰੇਲੀਆ ਅਧਾਰਤ ‘ਕਵਾਡ’ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੰਗਲਵਾਰ ਨੂੰ ਟੋਕਿਓ ਵਿੱਚ ਮੁਲਾਕਾਤ ਹੋਈ। ਕਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਨਿੱਜੀ ਹਾਜ਼ਰੀ ਵਾਲੀ ਮੀਟਿੰਗ ਸੀ।


Share