ਭਾਰਤ ‘ਤੇ ਯਾਤਰਾ ਪਾਬੰਦੀ ਦੇ ਸਮੇਂ ਨੂੰ ਲੈ ਕੇ ਵਿਰੋਧੀ ਧਿਰ ਦਾ ਜਾਨਸਨ ‘ਤੇ ਨਿਸ਼ਾਨਾ

467
Share

ਲੰਡਨ, 17 ਜੂਨ (ਪੰਜਾਬ ਮੇਲ)- ਬ੍ਰਿਟੇਨ ਵਿਚ ਵਿਰੋਧੀ ਲੇਬਰ ਪਾਰਟੀ ਨੇ ਭਾਰਤ ਤੋਂ ਉਡਾਣਾਂ ‘ਤੇ ਰੋਕ ‘ਚ ਦੇਰੀ ਲਈ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਤਿੱਖਾ ਨਿਸ਼ਾਨਾ ‘ਤੇ ਲਿਆ। ਸੰਸਦ ਵਿਚ ਵਿਰੋਧੀ ਧਿਰ ਨੇ ਬੋਰਿਸ ਜਾਨਸਨ ਨੂੰ ਘੇਰਦੇ ਪੁੱਛਿਆ ਕਿ ਭਾਰਤ ਨੂੰ ਯਾਤਰਾ ਦੀ ‘ਰੈੱਡ ਲਿਸਟ’ ਵਿਚ ਪਾਉਣ ‘ਤੇ ਇੰਨੀ ਦੇਰੀ ਕਿਉਂ ਕੀਤੀ ਗਈ।

ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਇਸ ਦੇਰੀ ਕਾਰਨ ਬ੍ਰਿਟੇਨ ਵਿਚ ਡੈਲਟਾ ਸੰਕਰਮਣ ਵਿਚ ਵਾਧਾ ਹੋਇਆ। ਸੰਸਦ ਵਿਚ ਹਫ਼ਤਾਵਾਰੀ ਪ੍ਰਸ਼ਨ ਸੈਸ਼ਨ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਲੇਬਰ ਪਾਰਟੀ ਦੇ ਨੇਤਾ ਸਟਾਰਮਰ ਨੇ ਪੁੱਛਿਆ ਕਿ ਮਾਰਚ ਦੇ ਅੰਤ ਵਿਚ ਜਦੋਂ ਭਾਰਤ ਵਿਚ ‘ਡੈਲਟਾ’ ਦਾ ਪਤਾ ਲੱਗ ਗਿਆ ਸੀ ਤਾਂ ਯਾਤਰਾ ਪਾਬੰਦੀ ਵਿਚ ਦੇਰੀ ਕਿਉਂ ਕੀਤੀ ਗਈ।

ਸਟਾਰਮਰ ਨੇ ਜਾਨਸਨ ‘ਤੇ ਫ਼ੈਸਲਾ ਨਹੀਂ ਕਰ ਪਾਉਣ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਇਸ ਵਜ੍ਹਾ ਨਾਲ ਯੂਰਪ ਨਾਲੋਂ ਜ਼ਿਆਦਾ ਡੈਲਟਾ ਸੰਕਰਮਣ ਬ੍ਰਿਟੇਨ ਵਿਚ ਹੈ। ਇਸ ਕਾਰਨ ਲਾਕਡਾਊਨ ਵੀ ਇਕ ਮਹੀਨੇ ਲਈ ਵਧਾਉਣਾ ਪਿਆ।
ਉੱਥੇ ਹੀ, ਜਾਨਸਨ ਨੇ ਇਲਜ਼ਾਮਾਂ ਦਾ ਜਵਾਬ ਦਿੰਦੇ ਕਿਹਾ ਕਿ ਪਬਿਲਕ ਹੈਲਥ ਇੰਗਲੈਂਡ (ਪੀ. ਐੱਚ. ਈ.) ਵੱਲੋਂ 7 ਮਈ ਨੂੰ ਇਸ ਪ੍ਰਕਾਰ ਦੇ ਸੰਕਰਮਣ ਦੀ ਚਿੰਤਾ ਜਤਾਏ ਜਾਣ ਤੋਂ ਕਾਫ਼ੀ ਪਹਿਲਾਂ ਹੀ ਭਾਰਤ ਨੂੰ ਯਾਤਰਾ ਪਾਬੰਦੀ ਦੀ ਸੂਚੀ ਵਿਚ ਪਾ ਦਿੱਤਾ ਗਿਆ ਸੀ। ਗੌਰਤਲਬ ਹੈ ਕਿ ਰੈੱਡ ਲਿਸਟ ਵਿਚ ਪਾਉਣ ਲਾਈ ਯਾਤਰਾ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਇਸ ਲਿਸਟ ਵਿਚ ਸ਼ਾਮਲ ਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਪਹੁੰਚਣ ‘ਤੇ ਇਕਾਂਤਵਾਸ ਵੀ ਹੋਣਾ ਪੈਂਦਾ ਹੈ।


Share