ਭਾਰਤ ’ਚ 2021 ’ਚ 7.3 ਫੀਸਦੀ ਆਬਾਦੀ ਕੋਲ ਸੀ ਡਿਜੀਟਲ ਕਰੰਸੀ : ਸੰਯੁਕਤ ਰਾਸ਼ਟਰ ਰਿਪੋਰਟ

51
Share

ਸੰਯੁਕਤ ਰਾਸ਼ਟਰ, 11 ਅਗਸਤ (ਪੰਜਾਬ ਮੇਲ)-ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਵਿਸ਼ਵ ਵਿਚ ਕਿ੍ਰਪਟੋਕਰੰਸੀ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 7 ਫੀਸਦੀ ਤੋਂ ਵਧ ਆਬਾਦੀ ਕੋਲ ਡਿਜੀਟਲ ਕਰੰਸੀ ਹੈ।
ਸੰਯੁਕਤ ਰਾਸ਼ਟਰ ਦੀ ਵਪਾਰ ਅਤੇ ਵਿਕਾਸ ਸੰਸਥਾ( ਯੂ.ਐੱਨ. ਸੀ.ਟੀ.ਏ.ਡੀ.) ਦਾ ਕਹਿਣਾ ਹੈ ਕਿ 2021 ਵਿਚ ਕਿ੍ਰਪਟੋਕਰੰਸੀ ਰੱਖਣ ਵਾਲੀ ਆਬਾਦੀ ਦੀ ਹਿੱਸੇਦਾਰੀ ਦੇ ਲਿਹਾਜ਼ ਨਾਲ 20 ਸਿਖਰਲੇ ਅਰਥਚਾਰਿਆਂ ਵਿਚੋਂ 15 ਵਿਕਸਿਤ ਮੁਲਕ ਸਨ। ਇਸ ਸੂਚੀ ਵਿਚ 12.7 ਫੀਸਦੀ ਨਾਲ ਯੂਕਰੇਨ ਪਹਿਲੇ, ਰੂਸ (11.9) ਦੂਜੇ, ਵੈਨੇਜੁਏਲਾ (10.3) ਤੀਜੇ, ਸਿੰਗਾਪੁਰ (9.4) ਚੌਥੇ, ਕੀਨੀਆ (8.5) ਪੰਜਵੇਂ ਅਤੇ ਅਮਰੀਕਾ (8.3) ਛੇਵੇਂ ਸਥਾਨ ’ਤੇ ਹੈ। ਭਾਰਤ ਵਿਚ 2021 ਵਿਚ ਕੁੱਲ ਆਬਾਦੀ ਵਿਚੋਂ 7.3 ਫੀਸਦੀ ਲੋਕਾਂ ਕੋਲ ਕਿ੍ਰਪਟੋਕਰੰਸੀ ਸੀ ਅਤੇ ਇਸ ਸੂਚੀ ਵਿਚ ਭਾਰਤ ਸੱਤਵੇਂ ਸਥਾਨ ’ਤੇ ਹੈ।

Share