ਭਾਰਤ ’ਚ 2020 ’ਚ ਡੀ.ਟੀ.ਪੀ. ਟੀਕੇ ਦੀ ਪਹਿਲੀ ਖੁਰਾਕ ਤੋਂ ਵਾਂਝੇ ਬੱਚਿਆਂ ਦੀ ਗਿਣਤੀ ਦੁਨੀਆਂ ’ਚ ਸਭ ਤੋਂ ਵੱਧ: ਯੂ.ਐੱਨ.

454
Share

ਸੰਯੁਕਤ ਰਾਸ਼ਟਰ, 17 ਜੁਲਾਈ (ਪੰਜਾਬ ਮੇਲ)- ਭਾਰਤ ਵਿਚ ਦੁਨੀਆਂ ਦੇ ਅਜਿਹੇ ਸਭ ਤੋਂ ਵੱਧ ਬੱਚੇ ਹਨ, ਜਿਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਸਾਲ 2020 ਵਿਚ ਡਿਪਥੀਰੀਆ-ਟੈਟਨਸ-ਪਰਟੂਸਿਸ (ਡੀ.ਟੀ.ਪੀ.) ਟੀਕੇ ਦੀ ਪਹਿਲੀ ਖੁਰਾਕ ਨਹੀਂ ਲੱਗੀ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਨੇ ਦਿੱਤੀ। ਵਿਸ਼ਵ ਸੰਗਠਨ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਪਿਛਲੇ ਸਾਲ ਦੁਨੀਆਂ ਦੇ 2.3 ਕਰੋੜ ਬੱਚਿਆਂ ਨੂੰ ਕੋਵਿਡ-19 ਦੇ ਕਾਰਨ ਪੈਦਾ ਹੋਈ ਸਥਿਤੀ ਕਾਰਨ ਇਹ ਟੀਕਾ ਨਹੀਂ ਲੱਗਿਆ। ਸਾਲ 2009 ਤੋਂ ਹੁਣ ਤੱਕ ਦੇ ਬੱਚਿਆਂ ਦੀ ਇਹ ਸਭ ਤੋਂ ਵੱਧ ਸੰਖਿਆ ਹੈ ਅਤੇ 2019 ਦੇ ਮੁਕਾਬਲੇ 37 ਲੱਖ ਵਧੇਰੇ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਭਾਰਤ ਵਿਚ ਦੁਨੀਆਂ ’ਚ ਸਭ ਤੋਂ ਵੱਧ ਬੱਚੇ ਹਨ, ਜਿਨ੍ਹਾਂ ਨੂੰ ਡੀ.ਟੀ.ਪੀ. ਟੀਕੇ ਦੀ ਪਹਿਲੀ ਖੁਰਾਕ ਨਹੀਂ ਮਿਲੀ। ਭਾਰਤ ’ਚ 14 ਮਿਲੀਅਨ ਬੱਚਿਆਂ ਨੂੰ 2019 ’ਚ ਡੀ.ਟੀ.ਪੀ.-1 ਟੀਕੇ ਦੀ ਪਹਿਲੀ ਖੁਰਾਕ ਨਹੀਂ ਲੱਗੀ ਤੇ ਇਹ ਗਿਣਤੀ 2020 ਵਿਚ ਵੱਧ ਕੇ 30 ਲੱਖ ਹੋ ਗਈ।

Share