ਭਾਰਤ ‘ਚ ਰਿਕਾਰਡ ਕਾਇਮ ਕਰ ਰਹੇ ਕੋਰੋਨਾ ਦੇ ਅੰਕੜੇ

78
Share

 24 ਘੰਟਿਆਂ ‘ਚ 31,48,35 ਨਵੇਂ ਕੋਰੋਨਾ ਕੇਸ ਆਏ ਤੇ 2104 ਪੀੜਤਾਂ ਦੀ ਮੌਤ

ਨਵੀਂ ਦਿੱਲੀ: ਦੇਸ਼ ਭਰ ‘ਚ 13 ਕਰੋੜ ਕੋਰੋਨਾ ਟੀਕੇ ਲਾਏ ਜਾਣ ਦੇ ਬਾਵਜੂਦ ਮਹਾਮਾਰੀ ਦਾ ਸੰਕਟ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਰ ਦਿਨ ਕੋਰੋਨਾ ਦੇ ਅੰਕੜੇ ਨਵਾਂ ਰਿਕਾਰਡ ਕਾਇਮ ਕਰ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ, ਪਿਛਲੇ 24 ਘੰਟਿਆਂ ‘ਚ 31,48,35 ਨਵੇਂ ਕੋਰੋਨਾ ਕੇਸ ਆਏ ਤੇ 2104 ਪੀੜਤਾਂ ਦੀ ਮੌਤ ਹੋ ਗਈ। ਹਾਲਾਂਕਿ 1,78,841 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ 259,167 ਨਵੇਂ ਕੇਸ ਆਏ ਸਨ।

ਦੇਸ਼ ‘ਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ

ਕੁੱਲ ਕੋਰੋਨਾ ਕੇਸ– ਇਕ ਕਰੋੜ, 59 ਲੱਖ, 30 ਹਜ਼ਾਰ, 965

ਕੁੱਲ ਡਿਸਚਾਰਜ ਕੇਸ– ਇਕ ਕਰੋੜ, 34 ਲੱਖ, 54 ਹਜ਼ਾਰ, 880

ਕੁੱਲ ਐਕਟਿਵ ਕੇਸ– 22 ਲੱਖ, 91 ਹਜ਼ਾਰ, 428

ਕੁੱਲ ਮੌਤਾਂ– ਇਕ ਲੱਖ, 84 ਹਜ਼ਾਰ, 428

ਕੁੱਲ ਟੀਕਾਕਰਨ– 13 ਕਰੋੜ, 23 ਲੱਖ, 30 ਹਜ਼ਾਰ, 644 ਡੋਜ਼ ਦਿੱਤੀ ਗਈ


Share