ਭਾਰਤ ‘ਚ ਫਸੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ 31 ਅਗਸਤ ਤੱਕ ਵਧਾਈ

157
"US visa, vintage map and passport background"
Share

ਨਵੀਂ ਦਿੱਲੀ,  5 ਜੂਨ (ਪੰਜਾਬ ਮੇਲ)- ਸਰਕਾਰ ਨੇ ਕੋਵਿਡ ਕਾਰਨ ਭਾਰਤ ‘ਚ ਫਸੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ 31 ਅਗਸਤ ਤੱਕ ਵਧਾ ਦਿੱਤੀ ਹੈ | ਵੀਜ਼ੇ ਦੀ ਮਿਆਦ ‘ਚ ਇਹ ਵਾਧਾ ਮੁਫਤ ਕੀਤਾ ਗਿਆ ਹੈ | ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਮਾਰਚ 2020 ਤੋਂ ਕੋਵਿਡ ਮਹਾਂਮਾਰੀ ਕਾਰਨ ਆਮ ਵਪਾਰਕ ਉਡਾਣਾਂ ਉਪਲਬਧ ਨਾ ਹੋਣ ਕਾਰਨ ਕਈ ਵਿਦੇਸ਼ ਦੇਸ਼ ‘ਚ ਫਸੇ ਹੋਏ ਹਨ, ਜੋ ਜਾਇਜ਼ ਭਾਰਤੀ ਵੀਜ਼ੇ ‘ਤੇ ਉਸ ਤਰੀਕ ਤੋਂ ਪਹਿਲਾਂ ਭਾਰਤ ਆਏ ਸਨ | ਤਾਲਾਬੰਦੀ ਕਾਰਨ ਅਜਿਹੇ ਵਿਦੇਸ਼ੀ ਨਾਗਰਿਕਾਂ ਸਾਹਮਣੇ ਆਪਣਾ ਵੀਜ਼ਾ ਵਧਾਉਣ ‘ਚ ਹੋ ਰਹੀਆਂ ਦਿੱਕਤਾਂ ਨੂੰ ਧਿਆਨ ‘ਚ ਰੱਖਦੇ ਹੋਏ ਗ੍ਰਹਿ ਮੰਤਰਾਲੇ ਨੇ 29 ਜੂਨ 2020 ਨੂੰ ਇਕ ਆਦੇਸ਼ ਜਾਰੀ ਕੀਤਾ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਅਜਿਹੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ 30 ਜੂਨ ਤੋਂ ਬਾਅਦ ਸਮਾਪਤ ਹੋਣ ਦੀ ਸਥਿਤੀ ‘ਚ ਅਜਿਹੇ ਵਿਦੇਸ਼ੀ ਨਾਗਰਿਕਾਂ ਦਾ ਭਾਰਤੀ ਵੀਜ਼ਾ ਜਾਂ ਰਹਿਣ ਦੀ ਮਿਆਦ ਆਮ ਕੌਮਾਂਤਰੀ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਹੋਣ ਦੀ ਤਰੀਕ ਤੋਂ 30 ਦਿਨਾਂ ਤੱਕ ਮੁਫਤ ਆਧਾਰ ‘ਤੇ ਜਾਇਜ਼ ਮੰਨੀ ਜਾਏਗੀ |


Share