ਭਾਰਤ ‘ਚ ਪਿਛਲੇ ਸਾਲ 50 ਲੱਖ ਤੋਂ ਜ਼ਿਆਦਾ ਲੋਕ ਉੱਜੜੇ : ਯੂ.ਐੱਨ. ਰਿਪੋਰਟ

933
Share

ਨਿਊਯਾਰਕ, 6 ਮਈ (ਪੰਜਾਬ ਮੇਲ)- ਭਾਰਤ ‘ਚ ਪਿਛਲੇ ਸਾਲ ਕੁਦਰਤੀ ਆਫਤਾਂ, ਜੰਗ ਬੰਦੀ ਅਤੇ ਹਿੰਸਾ ਦੇ ਚਲਦੇ 50 ਲੱਖ ਤੋਂ ਜ਼ਿਆਦਾ ਲੋਕ ਅੰਦਰੂਨੀ ਤੌਰ ‘ਤੇ ਪਲਾਇਨ ਕਰ ਗਏ। ਸੰਯੁਕਤ ਰਾਸ਼ਟਰ (ਯੂ.ਐੱਨ.) ਦੀ ਇਕ ਰਿਪੋਰਟ ਮੁਤਾਬਕ ਇਸ ਮਿਆਦ ਦੌਰਾਨ ਵਿਸ਼ਵ ਵਿਚ ਆਂਤਰਿਕ ਤੌਰ ‘ਤੇ ਹੋਏ ਨਵੇਂ ਵਿਸਥਾਪਨਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਸੀ। ਭਾਰਤ ਤੋਂ ਬਾਅਦ ਫਿਲਪੀਨ, ਬੰਗਲਾਦੇਸ਼ ਅਤੇ ਚੀਨ ਵਿਚ ਵਿਸਥਾਪਿਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ।
ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ) ਵਲੋਂ ਪ੍ਰਕਾਸ਼ਿਤ ਲਾਸਟ ਐਟ ਹੋਮ ਰਿਪੋਰਟ ਵਿਚ ਕਿਹਾ ਗਿਆ ਕਿ 2019 ਵਿਚ ਤਕਰੀਬਨ 3.3 ਕਰੋੜ ਨਵੇਂ ਵਿਸਥਾਪਨ ਰਿਕਾਰਡ ਕੀਤੇ ਗਏ, ਜਿਨ੍ਹਾਂ ਵਿਚ 2.5 ਕਰੋੜ ਵਿਸਥਾਪਨ ਕੁਦਰਤੀ ਸੰਕਟ ਕਾਰਨ ਅਤੇ 85 ਲੱਖ ਵਿਸਥਾਪਨ ਸੰਘਰਸ਼ ਅਤੇ ਹਿੰਸਾ ਦਾ ਨਤੀਜਾ ਸੀ।


Share