ਭਾਰਤ ’ਚ ਤੇਜ਼ੀ ਨਾਲ ਵਧ ਰਹੀ ਕਰੋਨਾ ਮਹਾਮਾਰੀ ਤੋਂ ਆਈ.ਪੀ.ਐੱਲ. ਦੇ ਖਿਡਾਰੀ ਚਿੰਤਤ

6664
Share

-ਕਈ ਖਿਡਾਰੀ ਹੋਏ ਆਈ.ਪੀ.ਐੱਲ. ਤੋਂ ਲਾਂਭੇ
-ਬੀ.ਸੀ.ਸੀ.ਆਈ. ਵੱਲੋਂ ਲੜੀ ਜਾਰੀ ਰਹਿਣ ਦਾ ਐਲਾਨ
ਨਵੀਂ ਦਿੱਲੀ, 26 ਅਪ੍ਰੈਲ (ਪੰਜਾਬ ਮੇਲ)- ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀ ਕਰੋਨਾ ਮਹਾਮਾਰੀ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਖਿਡਾਰੀਆਂ ਨੂੰ ਵੀ ਚਿੰਤਤ ਕਰ ਦਿੱਤਾ ਹੈ ਅਤੇ ਭਾਰਤ ਦੇ ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਤੋਂ ਇਲਾਵਾ ਕੁਝ ਆਸਟਰੇਲਿਆਈ ਖਿਡਾਰੀਆਂ ਨੇ ਲੜੀ ਵਿਚਾਲੇ ਹੀ ਛੱਡ ਦਿੱਤੀ ਹੈ, ਜਦੋਂ ਕਿ ਬੀ.ਸੀ.ਸੀ.ਆਈ. ਨੇ ਕਿਹਾ ਹੈ ਕਿ ਖੇਡ ਜਾਰੀ ਰਹੇਗੀ। ਦਿੱਲੀ ਕੈਪੀਟਲਸ ਦੇ ਅਸ਼ਵਿਨ ਨੇ ਸਨਰਾਈਜਰਸ ਹੈਦਰਾਬਾਦ ਖਿਲਾਫ਼ ਐਤਵਾਰ ਨੂੰ ਮੈਚ ਜਿੱਤਣ ਬਾਅਦ ਟਵੀਟ ਕੀਤਾ, ‘‘ਮੈਂ ਇਸ ਲੜੀ ਦੇ ਆਈ.ਪੀ.ਐੱਲ. ਤੋਂ ਲਾਂਭੇ ਹੋ ਰਿਹਾ ਹਾਂ। ਮੇਰਾ ਪਰਿਵਾਰ ਕਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ ਅਤੇ ਇਸ ਮੁਸ਼ਕਲ ਸਮੇਂ ਵਿਚ ਉਨ੍ਹਾਂ ਨੂੰ ਮੇਰੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਹਾਲਾਤ ਠੀਕ ਰਹੇ, ਤਾਂ ਮੈਂ ਵਾਪਸੀ ਕਰਾਂਗਾ। ਧੰਨਵਾਦ ਦਿੱਲੀ ਕੈਪੀਟਲਸ।’’

Share