ਭਾਰਤ ‘ਚ ਤੇਜ਼ੀ ਨਾਲ ਵਧ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ

835
Share

ਨਵੀਂ ਦਿੱਲੀ, 8 ਜੂਨ (ਪੰਜਾਬ ਮੇਲ)- ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸਿਹਤ ਮੰਤਰਾਲੇ ਦੇ ਸੋਮਵਾਰ ਸਵੇਰੇ ਦੇ ਤਾਜ਼ਾ ਅੰਕੜਿਆਂ ਅਨੁਸਾਰ, ਹੁਣ ਤੱਕ 2 ਲੱਖ 56 ਹਜ਼ਾਰ 611 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ।
ਇਸ ‘ਚੋਂ 7,135 ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਲੱਖ 24 ਹਜ਼ਾਰ ਲੋਕ ਵੀ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 9983 ਨਵੇਂ ਕੇਸ ਸਾਹਮਣੇ ਆਏ ਹਨ ਤੇ 206 ਮੌਤਾਂ ਹੋਈਆਂ ਹਨ। ਇਹ ਇਕ ਦਿਨ ‘ਚ ਭਾਰਤ ‘ਚ ਕੋਰੋਨਾ ਮਾਮਲਿਆਂ ਤੇ ਮੌਤਾਂ ‘ਚ ਸਭ ਤੋਂ ਵੱਡਾ ਵਾਧਾ ਹੈ।
ਭਾਰਤ ਵਿੱਚ ਵੱਧ ਰਹੇ ਕੇਸਾਂ ਦੀ ਗਤੀ ਦੁਨੀਆ ਵਿੱਚ ਤੀਜੇ ਨੰਬਰ ‘ਤੇ ਹੈ। ਐਤਵਾਰ ਨੂੰ ਬ੍ਰਾਜ਼ੀਲ ‘ਚ 18,375 ਅਤੇ ਅਮਰੀਕਾ ‘ਚ 18,905 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਰੂਸ ‘ਚ 8,984 ਨਵੇਂ ਕੇਸ ਸਾਹਮਣੇ ਆਏ। ਇਸ ਦਾ ਸਿੱਧਾ ਮਤਲਬ ਹੈ ਕਿ ਭਾਰਤ ਇਕ ਦਿਨ ‘ਚ ਨਵੇਂ ਮਾਮਲਿਆਂ ‘ਚ ਵਾਧੇ ‘ਚ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ।
ਭਾਰਤ ਵਿੱਚ ਅੱਜ 9983 ਨਵੇਂ ਕੇਸ ਹਨ। ਇਸ ਦੇ ਨਾਲ ਹੀ ਅਮਰੀਕਾ, ਬ੍ਰਾਜ਼ੀਲ, ਰੂਸ, ਸਪੇਨ, ਬ੍ਰਿਟੇਨ ਤੋਂ ਬਾਅਦ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਤ ਦੇਸ਼ਾਂ ‘ਚ ਭਾਰਤ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਦੇਸ਼ ‘ਚ ਕੋਰੋਨਾਵਾਇਰਸ ਕਾਰਨ ਹੋਈਆਂ ਮੌਤਾਂ ‘ਚੋਂ 93% ਮੌਤਾਂ ਅੱਠ ਸੂਬਿਆਂ  ‘ਚ ਹੋਈਆਂ ਹਨ। ਇਹ ਰਾਜ ਮਹਾਰਾਸ਼ਟਰ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਤਾਮਿਲਨਾਡੂ ਤੇ ਰਾਜਸਥਾਨ ਹਨ। ਭਾਰਤ ਵਿੱਚ ਸੰਕਰਮਣ ਕਾਰਨ ਹੋਈਆਂ ਮੌਤਾਂ ਵਿੱਚ ਮਹਾਰਾਸ਼ਟਰ ਦਾ 43% ਹਿੱਸਾ ਹੈ। ਗੁਜਰਾਤ ‘ਚ 18% ਤੇ ਦਿੱਲੀ ‘ਚ 11% ਹੈ।
ਇਨ੍ਹਾਂ ਸੂਬਿਆਂ ਵਿੱਚ ਮੌਤ ਦਰ ਮਹਾਰਾਸ਼ਟਰ ਵਿੱਚ 7.77%, ਗੁਜਰਾਤ ਵਿੱਚ 2.२२%, ਦਿੱਲੀ ਵਿੱਚ 2.75%, ਮੱਧ ਪ੍ਰਦੇਸ਼ ਵਿੱਚ 4.32%, ਪੱਛਮੀ ਬੰਗਾਲ ਵਿੱਚ 4.94%%, ਉੱਤਰ ਪ੍ਰਦੇਸ਼ ਵਿੱਚ 2.64%, ਰਾਜਸਥਾਨ ਵਿੱਚ 2.23% ਅਤੇ ਤਾਮਿਲਨਾਡੂ ਵਿੱਚ 0.83% ਦੀ ਹੈ। % ਹੈ। ਇਨ੍ਹਾਂ ਤਿੰਨ ਸੂਬਿਆਂ ਵਿੱਚ ਨਾ ਸਿਰਫ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਹੈ, ਬਲਕਿ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੀ ਵੱਧ ਹੈ। ਭਾਰਤ ਵਿੱਚ ਇਸ ਲਾਗ ਕਾਰਨ ਹੋਈ ਮੌਤ ਦਰ 2.80% ਹੈ।


Share