ਭਾਰਤ ‘ਚ ਟਿਕ-ਟਾਕ ਸਮੇਤ 59 ਚਾਈਨੀਜ਼ ਐਪ ‘ਤੇ ਬੈਨ

699
Share

ਨਵੀਂ ਦਿੱਲੀ, 30 ਜੂਨ (ਪੰਜਾਬ ਮੇਲ)- ਲੱਦਾਖ ‘ਚ ਭਾਰਤ-ਚੀਨ ਵਿਚਾਲੇ ਜਾਰੀ ਡੈੱਡਲਾਕ ਦਰਮਿਆਨ ਸਰਕਾਰ ਨੇ ਚਾਈਨੀਜ਼ ਐਪ ‘ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਟਿਕ-ਟਾਕ ਸਮੇਤ 59 ਚਾਈਨੀਜ਼ ਐਪ ‘ਤੇ ਬੈਨ ਲਗਾ ਦਿੱਤਾ ਹੈ। ਇਨ੍ਹਾਂ ਚਾਈਨੀਜ਼ ਐਪ ਤੋਂ ਨਿੱਜਤਾ ਦੀ ਸੁਰੱਖਿਆ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਟਿਕ-ਟਾਕ ਤੋਂ ਇਲਾਵਾ ਜਿਨ੍ਹਾਂ ਹੋਰ ਪ੍ਰਸਿੱਧ ਐਪਸ ਨੂੰ ਬੈਨ ਦਾ ਸਾਹਮਣਾ ਕਰਣਾ ਪਿਆ ਹੈ ਉਨ੍ਹਾਂ ‘ਚ ਸ਼ੇਅਰਇਟ, ਹੈਲੋ, ਯੂ.ਸੀ. ਬ੍ਰਾਉਜ਼ਰ,  ਲਾਇਕੀ ਅਤੇ ਵੀਚੈਟ ਸਮੇਤ ਕੁਲ 59 ਐਪ ਵੀ ਸ਼ਾਮਲ ਹਨ। ਦੱਸ ਦਈਏ ਕਿ ਹਾਲ ਹੀ ‘ਚ ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਕਰੀਬ 52 ਐਪਸ ਦੀ ਲਿਸਟ ਸੌਂਪੀ ਸੀ, ਜਿਨ੍ਹਾਂ ‘ਤੇ ਭਾਰਤ ਵਲੋਂ ਡਾਟਾ ਚੋਰੀ ਕਰਣ ਦੇ ਦੋਸ਼ ਲੱਗੇ ਸਨ। ਸੂਚਨਾ ਤਕਨੀਕੀ ਐਕਟ ਦੀ ਧਾਰਾ 69ਏ ਦੇ ਤਹਿਤ ਸੂਚਨਾ ਤਕਨੀਕੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਇਸ ਨੂੰ ਲਾਗੂ ਕਰਦੇ ਹੋਏ ਸੂਚਨਾ ਤਕਨੀਕੀ ਮੰਤਰਾਲਾ ਨੇ (ਪ੍ਰੋਸਿਜ਼ਰ ਐਂਡ ਸੇਫਗਾਰਡਸ ਫਾਰ ਬਲਾਕਿੰਗ ਆਫ ਐਕਸੇਸ ਆਫ ਇੰਫਾਰਮੇਸ਼ਨ ਬਾਈ ਪਬਲਿਕ) ਨਿਯਮ 2009 ਅਤੇ ਖਤਰ‌ਿਆਂ ਦੇ ਮੱਦੇਨਜ਼ਰ 59 ਐਪ ‘ਤੇ ਬੈਨ ਲਗਾ ਦਿੱਤਾ ਹੈ।

 


Share