ਭਾਰਤ ’ਚ ਘੱਟ ਰਹੇ ਕੋਰੋਨਾ ਦੇ ਮਾਮਲੇ ਪਰ ਮੌਤਾਂ ਦਾ ਅੰਕੜਾ 3 ਲੱਖ ਦੇ ਪਾਰ

107
Share

ਨਵੀਂ ਦਿੱਲੀ, 24 ਮਈ (ਪੰਜਾਬ ਮੇਲ)- ਦੇਸ਼ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਘੱਟ ਹੋਣ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ 2.22 ਲੱਖ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਮਹਾਮਾਰੀ ਨਾਲ ਪਿਛਲੇ 24 ਘੰਟਿਆਂ ਦੌਰਾਨ 4,454 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਮੌਤਾਂ ਦਾ ਅੰਕੜਾ 3,03,720 ਹੋ ਗਿਆ ਹੈ। ਇਸ ਦੌਰਾਨ ਪੀੜਤ ਹੋਣ ਵਾਲਿਆਂ ਦੀ ਤੁਲਨਾ ’ਚ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਨਾਲ ਰਿਕਵਰੀ ਦਰ ਵੱਧ ਕੇ 88.69 ਫ਼ੀਸਦੀ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਦੀ ਸਵੇਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 2,22,315 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦਾ ਅੰਕੜਾ ਵਧ ਕੇ 2, 67, 52,447 ਹੋ ਗਿਆ ਹੈ। ਇਸ ਸਮੇਂ ’ਚ 3,02,544 ਮਰੀਜ਼ ਸਿਹਤਯਾਬ ਹੋਏ ਹਨ ਅਤੇ ਦੇਸ਼ ਵਿਚ ਹੁਣ ਤੱਕ 2,37,28,011 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ। ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 10.17 ਫ਼ੀਸਦੀ ’ਤੇ ਆ ਗਈ ਹੈ, ਉੱਥੇ ਹੀ ਮੌਤ ਦਰ ਵੱਧ ਕੇ 1.14 ਫ਼ੀਸਦੀ ਹੋ ਗਈ ਹੈ। ਦੇਸ਼ ’ਚ ਸਰਗਰਮ ਕੇਸ 27,20,716 ਹਨ।


Share