ਭਾਰਤ ‘ਚ ਕੋਰੋਨਾ ਵਾਇਰਸ ਨਾਲ ਹੋਈ ਪਹਿਲੀ ਮੌਤ

760

ਨਵੀਂ ਦਿੱਲੀ, 12 ਮਾਰਚ (ਪੰਜਾਬ ਮੇਲ)-  ਕੋਰੋਨਾ ਵਾਇਰਸ ਦੇ ਕਹਿਰ ਨਾਲ ਦੇਸ਼ ਦਹਿਸ਼ਤ ‘ਚ ਘਿਰਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਨਾਲ ਕਰਨਾਟਕ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਭਾਰਤ ‘ਚ ਕੋਰੋਨਾ ਵਇਰਸ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਹੈ। ਇਹ ਮੌਤ ਕਰਨਾਟਕ ਦੇ ਕਲਬੁਰਗੀ ‘ਚ ਹੋਈ ਹੈ। ਮ੍ਰਿਤਕ ਦੀ ਉਮਰ 76 ਸਾਲ ਦੱਸੀ ਜਾ ਰਹੀ ਹੈ। ਉਥੇ ਹੀ ਦੇਸ਼ ‘ਚ ਹੁਣ ਤਕ ਕੋਰੋਨਾ ਵਾਇਰਸ ਦੇ 76 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਦਿੱਲੀ ‘ਚ ਕੋਰੋਨਾ ਵਾਇਰਸ ਦੇ 6 ਮਾਮਲੇ, ਹਰਿਆਣਾ ‘ਚ 14, ਕੇਰਲ ‘ਚ 17, ਰਾਜਸਥਾਨ ‘ਚ 3, ਤੇਲੰਗਾਨਾ ‘ਚ ਇਕ, ਉੱਤਰ ਪ੍ਰਦੇਸ਼ ‘ਚ 11, ਲੱਦਾਖ ‘ਚ ਤਿੰਨ, ਤਾਮਿਲਨਾਡੂ ‘ਚ ਇਕਸ ਜੰਮੂ ਕਸ਼ਮੀਰ ‘ਚ ਇਕ, ਪੰਜਾਬ ‘ਚ ਇਕ, ਕਰਨਾਟਕ ‘ਚ ਚਾਰ ਅਤੇ ਮਹਾਰਾਸ਼ਟਰ ‘ਚ 11 ਮਾਮਲੇ ਸਾਹਮਣੇ ਆ ਚੁੱਕੇ ਹਨ।
ਦਿੱਲੀ ‘ਚ ਸਕੂਲ-ਕਾਲਜ ਤੋਂ ਲ ਕੇ ਸਿਨੇਮਾ ਹਾਲ ਤਕ ਸਭ ਕੁਝ 31 ਮਾਰਚ ‘ਚ ਬੰਦ ਕਰ ਦਿੱਤਾ ਗਿਆ ਹੈ। ਕਈ ਖੇਡ ਪ੍ਰੋਗਰਾਮਾ ਰੱਦ ਜਾਂ ਮੁਅੱਤਲ ਕਰ ਦਿੱਤੇ ਗਏ ਹਨ, ਪਰ ਇਨ੍ਹਾਂ ਸਾਰਿਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੋਰੋਨਾ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ ਹੈ।