ਭਾਰਤ ‘ਚ ਕਰੋਨਾ ਯੂਰਪ, ਪੱਛਮੀ ਏਸ਼ੀਆ ਦੇ ਖੇਤਰ ਤੋਂ ਆਏ ਹੋਣ ਦੀ ਸੰਭਾਵਨਾ

725
Share

ਬੈਂਗਲੁਰੂ, 10 ਜੂਨ (ਪੰਜਾਬ ਮੇਲ)- ਭਾਰਤੀ ਵਿਗਿਆਨ ਸੰਸਥਾਨ (ਆਈ.ਆਈ.ਐੱਸ.ਸੀ.) ਨੇ ਇਕ ਅਧਿਐਨ ਤੋਂ ਬਾਅਦ ਕਿਹਾ ਹੈ ਕਿ ਹੋ ਸਕਦਾ ਹੈ ਕਿ ਭਾਰਤ ‘ਚ ਨਵਾਂ ਕੋਰੋਨਾਵਾਇਰਸ ਯੂਰਪ, ਓਸੀਨਿਆ ਅਤੇ ਪੱਛਮੀ ਏਸ਼ੀਆ ਖੇਤਰਾਂ ਤੋਂ ਆਇਆ ਹੋਵੇ। ਆਈ.ਆਈ.ਐੱਸ.ਸੀ. ਨੇ ਇਹ ਗੱਲ 294 ਇੰਡੀਅਨ ਵਾਇਰਸ ਜੀਨੋਮ ਦਾ ਅਧਿਐਨ ਕਰਨ ਤੋਂ ਬਾਅਦ ਕਹੀ। ਅਧਿਐਨ ਕਰਨ ਵਾਲੀ ਟੀਮ ‘ਚ ਕੁਮਾਰ ਸੋਮਸੁੰਦਰਮ, ਅੰਕਿਤ ਲਾਵਰਡੇ ਅਤੇ ਮੈਨਾਕ ਮੰਡਲ ਸ਼ਾਮਲ ਸਨ। ਅਧਿਐਨ ਦਾ ਉਦੇਸ਼ ਵਿਸ਼ਵ ਦੇ ਹੋਰ ਦੇਸ਼ਾਂ ਦੀ ਤੁਲਨਾ ‘ਚ ਭਾਰਤ ‘ਚ ਪਾਏ ਜਾਣ ਵਾਲੇ ਸਾਰਸ-ਕੋਵ-2 ਵਾਇਰਸਾਂ ਦੇ ਵਿਚ ਜੈਨੇਟਿਕ ਵਿਭਿੰਨਤਾ ਦਾ ਪਤਾ ਲਗਾਉਣਾ ਸੀ। ਟੀਮ ਨੇ ਕਿਹਾ ਕਿ ਭਾਰਤ ‘ਚ ਨਵੇਂ ਕੋਰੋਨਾਵਾਇਰਸ ਦਾ ਸੰਭਾਵਿਤ ਮੂਲ ਯੂਰਪ, ਪੱਛਮੀ ਏਸ਼ੀਆ, ਓਸੀਨਿਆ ਅਤੇ ਦੱਖਣੀ ਏਸ਼ੀਆ ਖੇਤਰਾਂ ਤੋਂ ਪ੍ਰਤੀਤ ਹੁੰਦਾ ਹੈ, ਜਿਸ ਦਾ ਪ੍ਰਸਾਰ ਅਜਿਹੇ ਦੇਸ਼ਾਂ ਤੋਂ ਜ਼ਿਆਦਾ ਹੁੰਦਾ ਹੈ, ਜਿੱਥੇ ਕਿ ਲੋਕ ਜ਼ਿਆਦਾ ਯਾਤਰਾ ਕਰਦੇ ਹਨ। ਇਸ ਨੇ ਇਹ ਵੀ ਜ਼ਿਕਰ ਕੀਤਾ ਕਿ ਵਿਸ਼ਵ ‘ਚ ਨਵੇਂ ਕੋਰੋਨਾਵਾਇਰਸ ਦੀ ਲਪੇਟ ‘ਚ 50 ਲੱਖ ਤੋਂ ਜ਼ਿਆਦਾ ਲੋਕ ਆਏ ਹਨ, ਉਥੇ ਭਾਰਤ ‘ਚ ਇਸ ਨੇ ਹਾਲ ਹੀ ਵਿਚ ਇਕ ਲੱਖ ਦਾ ਅੰਕੜਾ ਪਾਰ ਕੀਤਾ ਹੈ।


Share