ਭਾਰਤ ’ਚ ਕਰੋਨਾ ਦੇ 46,951 ਨਵੇਂ ਮਾਮਲੇ ਆਏ ਸਾਹਮਣੇ

282
Share

ਕਰੋਨਾ ਨਾਲ ਪੰਜਾਬ ’ਚ 44 ਹੋਰ ਮੌਤਾਂ
ਨਵੀਂ ਦਿੱਲੀ, 22 ਮਾਰਚ (ਪੰਜਾਬ ਮੇਲ)- ਮੁਲਕ ’ਚ ਬੀਤੇ 24 ਘੰਟਿਆਂ ਵਿਚ ਕਰੋਨਾ ਦੇ 46,951 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇਸ ਸਾਲ ਵਿਚ ਸਭ ਤੋਂ ਵਧ ਹਨ। ਇਸ ਨਾਲ ਮੁਲਕ ਵਿਚ ਕਰੋਨ ਪੀੜਤਾਂ ਦੀ ਕੁਲ ਗਿਣਤੀ 1,16,46,081 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬੀਤੇ 12 ਦਿਨਾਂ ਤੋਂ ਲਗਾਤਾਰ ਕਰੋਨਾ ਮਾਮਲੇ ਵਧ ਰਹੇ ਹਨ। ਹਾਲ ਦੀ ਘੜੀ ਮੁਲਕ ਵਿਚ 3,34,646 ਕੇਸ ਐਕਟਿਵ ਹਨ, ਜੋ ਕੁੱਲ ਪੀੜਤਾਂ ਦਾ 2.87 ਫੀਸਦੀ ਹੈ, ਜਦੋਂਕਿ ਸਿਹਤਯਾਬ ਹੋਣ ਵਾਲਿਆਂ ਦੀ ਦਰ 95.75 ਫੀਸਦੀ ਹੈ। ਅੱਜ ਆਏ ਨਵੇਂ ਮਾਮਲੇ ਬੀਤੇ 130 ਦਿਨਾਂ ਵਿਚ ਸਭ ਤੋਂ ਵਧ ਹਨ। ਇਸੇ ਤਰ੍ਹਾਂ 212 ਮੌਤਾਂ ਨਾਲ ਮਿ੍ਰਤਕਾਂ ਦੀ ਕੁੱਲ ਗਿਣਤੀ 1,59,967 ਹੋ ਗਈ ਹੈ, ਜੋ 72 ਦਿਨਾਂ ਵਿਚ ਸਭ ਤੋਂ ਵਧ ਹੈ। ਇਕ ਦਿਨ ਵਿਚ ਹੋਈਆਂ 212 ਮੌਤਾਂ ਵਿਚ 99 ਮਹਾਰਾਸ਼ਟਰ, 44 ਪੰਜਾਬ, 13 ਕੇਰਲ, 10 ਛੱਤੀਸਗੜ੍ਹ ਸ਼ਾਮਲ ਹਨ।

Share