ਭਾਰਤ ’ਚ ਕਰੋਨਾ ਦੇ ਰਿਕਾਰਡ 379257 ਨਵੇਂ ਮਾਮਲੇ ਤੇ 3645 ਮੌਤਾਂ

81
Share

ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਮੇਲ)- ਦੇਸ਼ ਵਿਚ ਵੀਰਵਾਰ ਨੂੰ ਕਰੋਨਾ ਵਾਇਰਸ ਦੀ ਲਾਗ ਦੇ ਰਿਕਾਰਡ 3,79,257 ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਵਾਇਰਸ ਪੀੜਤਾਂ ਦੀ ਗਿਣਤੀ 1,83,76,524 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕਰੋਨਾ ਕਾਰਨ 3,645 ਲੋਕਾਂ ਦੀ ਮੌਤ ਤੋਂ ਬਾਅਦ ਇਸ ਮਾਰੂ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 2,04,832 ਹੋ ਗਈ ਹੈ। ਪੰਜਾਬ ਵਿੱਚ 142 ਮੌਤਾਂ ਨਾਲ ਰਾਜ ਵਿੱਚ ਹੁਣ ਤੱਕ ਕਰੋਨਾ ਕਰਨ 8772 ਜਾਨਾਂ ਜਾ ਚੁੱਕੀਆਂ ਹਨ।


Share