ਭਾਰਤ ’ਚ ਏਅਰਲਾਈਨਜ਼ ਕੰਪਨੀਆਂ ਨੂੰ ਵਿੱਤੀ ਸਾਲ 2022 ’ਚ ਪੈ ਸਕਦੈ 4.1 ਬਿਲੀਅਨ ਡਾਲਰ ਦਾ ਘਾਟਾ

109
Share

ਨਵੀਂ ਦਿੱਲੀ, 6 ਜੂਨ (ਪੰਜਾਬ ਮੇਲ)- ਕੋਰੋਨਾ ਮਹਾਮਾਰੀ ਨੇ ਦੁਨੀਆਂ ਭਰ ਦੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਦਾ ਅਸਰ ਭਾਰਤ ਦੀਆਂ ਹਵਾਬਾਜ਼ੀ ਕੰਪਨੀਆਂ ’ਤੇ ਵੀ ਸਾਫ਼ ਤੌਰ ’ਤੇ ਦਿਖਾਈ ਦੇਣ ਲੱਗ ਗਿਆ ਹੈ।¿;
ਹਵਾਬਾਜ਼ੀ ਸਲਾਹਕਾਰ ਸੀ.ਏ.ਪੀ.ਏ. ਨੇ ਭਵਿੱਖਬਾਣੀ ਕਰਦਿਆਂ ਕਿਹਾ ਹੈ ਕਿ ਭਾਰਤ ’ਚ ਏਅਰਲਾਈਨਜ਼ ਕੰਪਨੀਆਂ ਨੂੰ ਵਿੱਤੀ ਸਾਲ 2022 ਵਿਚ 4.1 ਬਿਲੀਅਨ ਡਾਲਰ, ਭਾਰਤੀ ਰੁਪਿਆ ਮੁਤਾਬਕ ਲਗਭਗ 31,000 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਇਹ ਰਕਮ ਵਿੱਤੀ ਸਾਲ 2021 ਦੇ ਘਾਟੇ ਦੇ ਸਮਾਨ ਹੈ, ਮਹਾਂਮਾਰੀ ਦੇ ਬਾਅਦ ਦੋ ਸਾਲਾਂ ਲਈ ਕੁੱਲ ਘਾਟਾ 8 ਬਿਲੀਅਨ ਡਾਲਰ ਬਣਦਾ ਹੈ।
ਸੀ.ਏ.ਪੀ.ਏ. ਦਾ ਕਹਿਣਾ ਹੈ ਕਿ ਏਅਰਲਾਈਨਜ਼ ਕੰਪਨੀਆਂ ਨੂੰ ਵਿੱਤੀ ਸਾਲ 22 ’ਚ ਲਗਭਗ 5 ਬਿਲੀਅਨ ਡਾਲਰ ਦੀ ਮੁੜ ਪ੍ਰਾਪਤੀ ਦੀ ਜ਼ਰੂਰਤ ਹੋ ਸਕਦੀ ਹੈ, ਜਿਸ ਵਿਚੋਂ 1.1 ਬਿਲੀਅਨ ਡਾਲਰ ਆਈ.ਪੀ.ਓ., ਕਿਊ.ਆਈ.ਪੀ. ਅਤੇ ਹੋਰ ਯੰਤਰਾਂ ਦੇ ਰੂਪ ’ਚ ਪਾਈਪਲਾਈਨ ਵਿਚ ਹਨ।
ਕੋਵਿਡ-19 ਮਾਮਲਿਆਂ ਕਾਰਨ ਅਪ੍ਰੈਲ ਅਤੇ ਮਈ ਦੇ ਮਹੀਨੇ ’ਚ ਯਾਤਰੀਆਂ ਦੀ ਸੰਖਿਆ ਵਿਚ ਭਾਰੀ ਗਿਰਾਵਟ ਤੋਂ ਬਾਅਦ ਜੂਨ ’ਚ ਮਾਮੂਲੀ ਰਿਕਵਰੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਦੂਜੀ ਤਿਮਾਹੀ ਵਿਚ ਟ੍ਰੈਫਿਕ ਵਿਚ ਤੇਜ਼ੀ ਆ ਸਕਦੀ ਹੈ।
ਵਿਭਿੰਨ ਏਅਰਲਾਇਨਜ਼ਾਂ ਦੇ ਵਿੱਤੀ ਸਾਲ 22 ’ਚ 80-95 ਮਿਲੀਅਨ ਯਾਤਰੀਆਂ ਦੇ ਘਰੇਲੂ ਟ੍ਰੈਫਿਕ ਨੂੰ ਰਿਕਾਰਡ ਕਰਨ ਦੀ ਸੰਭਾਵਨਾ ਹੈ। ਵਿੱਤੀ ਸਾਲ 21 ’ਚ ਇਹ ਸੰਖਿਆ 52.5 ਮਿਲੀਅਨ ਸੀ, ਪਰ ਵਿੱਤੀ ਸਾਲ 2020 ਵਿਚ ਦਰਜ ਕੀਤੇ ਗਏ ਲਗਭਗ 140 ਮਿਲੀਅਨ ਤੋਂ ਘੱਟ ਹੈ। ਸੀ.ਏ.ਪੀ.ਏ. ਨੇ ਦੁਹਰਾਇਆ ਹੈ ਕਿ ਜੇ ਏਅਰ ਇੰਡੀਆ ਦੇ ਨਿੱਜੀਕਰਨ ਦੀ ਪ੍ਰਕਿ੍ਰਆ ਅਸਫਲ ਰਹਿੰਦੀ ਹੈ, ਤਾਂ ਸਰਕਾਰ ਨੂੰ ਯੋਜਨਾ ਬੀ ਦੀ ਜ਼ਰੂਰਤ ਹੈ। ਏਅਰ ਇੰਡੀਆ ਦੀਆਂ ਦੇਣਦਾਰੀਆਂ ’ਚ 2025 ਤੱਕ 20 ਬਿਲੀਅਨ ਡਾਲਰ ਤੱਕ ਪਹੁੰਚ ਜਾਣ ਦਾ ਅਨੁਮਾਨ ਹੈ।
ਸੀ.ਏ.ਪੀ.ਏ. ਦਾ ਕਹਿਣਾ ਹੈ ਕਿ ‘ਇੱਕ ਨਿਵੇਸ਼ਕ ਦੇ ਨਜ਼ਰੀਏ ਤੋਂ ਲਗਭਗ 20 ਬਿਲੀਅਨ ਡਾਲਰ ਦੀ ਸੰਭਾਵਤ ਦੇਣਦਾਰੀ ਹੋਵੇਗੀ।’
ਸੀ.ਏ.ਪੀ.ਏ. ਨੇ ਰਿਪੋਰਟ ’ਚ ਕਿਹਾ, ‘ਇਸ ਲਈ ਸਰਕਾਰ ਨੂੰ ਇਸ ਵੱਡੇ ਵਿੱਤੀ ਬੋਝ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ ਅਤੇ ਵਿਨਿਵੇਸ਼ ਪ੍ਰਕਿਰਿਆ ਦੇ ਨਿਯਮਾਂ ਅਤੇ ਸ਼ਰਤਾਂ ’ਚ ਤਬਦੀਲੀ ਕਰਨ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

Share